ਸ੍ਰ੍ਰੀ ਗਰੂ ਗੋਬਿੰਦ ਸਿੰਘ ਸਾਹਿਬ ਦੇ ਆਸ਼ੇ ਸਿਧਾਂਤ ਅਤੇ ਹੁਕਮ – ਭਗਵੰਤ ਸਿੰਘ ਹਰੀ ਜੀ

ਸ੍ਰ੍ਰੀ ਗਰੂ ਗੋਬਿੰਦ ਸਿੰਘ ਸਾਹਿਬ ਦੇ ਆਸ਼ੇ ਸਿਧਾਂਤ ਅਤੇ ਹੁਕਮ
(ਦਸਮ ਗ੍ਰੰਥ ਦਾ ਬਾਣੀ ਬਿਓਰਾ, ਭਗਵੰਤ ਸਿੰਘ ਹਰੀ ਜੀ *)
‘‘ਆਦਿ ਅੰਤ ਏਕੇ ਅਵਤਾਰਾ, ਸੋਈ ਗੁਰੂ ਸਮਝਿਯਹੁ ਹਮਾਰਾ।’’ (ਚਰਿਤ੍ਰ 405, 385)
‘‘ਹਮ ਇਹ ਕਾਜ ਜਗਤ ਮੋਂ ਆਏ, ਧਰਮ ਹੇਤ ਗੁਰਦੇਵ ਪਠਾਏ।’’ (ਬਚਿਤ੍ਰ, 5, 42)
‘ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਨਿ ਆਯੋ ਜਗਤ ਤਮਾਸਾ।’’ (ਬਚਿਤ੍ਰ, 6, 33)
‘‘ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨਿ ਆਪ ਸਵਾਰੀ।’’ (ਚਰਿਤ੍ਰ 405, 386)
‘‘ਅਸਿ ਕ੍ਰਿਪਾਣ ਖੰਡੋ ਖੜਗ ਤੁਪਕ ਤਬਰ ਅਰ ਤੀਰ।  ਸੈਫ ਸਰੋਹੀ ਸੈਹਥੀ ਯਹੈ ਹਮਾਰੇ ਪੀਰ।’’ (ਸਨਾਮਾ, 3)
‘‘ਪੰਥ ਚਲੇ ਤਬ ਜਗਤ ਮੈ ਜਬ ਤੁਮ ਕਰਹੁ ਸਹਾਇ।’’ (ਬਚਿਤ੍ਰ, 6, 30)
‘‘ਆਦਿ ਪੁਰਖ ਜਿਨ ਏਕੁ ਪਛਾਨਾ, ਦੁਤੀਆ ਭਾਵ ਨ ਮਨ ਮਹਿ ਆਨਾ।’’ (ਚੌਬੀਸ, 21)
‘‘ਜੇ ਹਮ ਕੋ ਪਰਮੇਸਰ ਉਚਰਿ ਹੈ, ਤੇ ਸਭ ਨਰਕਿ ਕੰਡ ਮਹਿ ਪਰਿ ਹੈ। ਮੋ ਕੋ ਦਾਸੁ ਤਵਨ ਕਾ ਜਾਨੋ, ਯਾ ਮੈ ਭੇਦ ਨ ਰੰਚ ਪਛਾਨੋ।’’(ਬਚਿਤ੍ਰ 13, 32)
‘‘ਜਿਸਨੋ ਸਾਜਨ ਰਾਖਸੀ ਦੁਸਮਨ ਕਵਨ ਬਿਚਾਰ।  ਛ੍ਵੈਂ ਨ ਸਕੇ ਤਿੰਹ ਛਾਂਹਿਕੋ ਨਿਹਫਲ ਜਾਇ ਗਵਾਰ।’’ (ਬਚਿਤ੍ਰ 13, 24)
‘‘ਜਾਂਤੇ ਛੁਟਿ ਗਯੋ ਭ੍ਰਮ ਉਰਕਾ ਤਿਹ ਆਗੈ ਹਿੰਦੂ ਕਿਆ ਤੁਰਕਾ।’’ (ਚੌਬੀਸ, 19)
‘‘ਦਸਮ ਕਥਾ ਭਾਗੌਤ ਕੀ ਭਾਖਾ ਕਰੀ ਬਨਾਇ, ਅਵਰ ਬਾਸਨਾ ਨਾਹਿ ਪ੍ਰਭ ਧਰਮ ਜੁੱਧ ਕੇ ਚਾਇ।’’ (ਕ੍ਰਿਸ਼ਨਾਵ, 2491)
‘ਕ੍ਰਿਪਾ ਸਿੰਧ ਤੁਮਰੀ ਕ੍ਰਿਪਾ ਜੋ ਕਛੁ ਮੋ ਪਰਿ ਹੋਇ।  ਰਚੌਂ ਚੰਡਿਕਾ ਕੀ ਕਥਾ ਬਾਣੀ ਸੁਭ ਸਭ ਹੋਇ।’’ (ਉਕਤਿ, 2)
‘‘ਅਨੰਤ ਜੱਗ੍ਯ ਕਰਮਣੰ, ਨ ਏਕ ਨਾਮ ਕੇ ਸਮੰ।’’ (ਗਿਆਨ ਪ੍ਰਬੋਧ 90)
‘‘ਮੋ ਗ੍ਰਹ ਮੈ ਤਨ ਤੇ ਮਨ ਤੇ ਸਿਰ ਲਉ ਧਨ ਹੈ ਸਬ ਹੀ ਇਨਹੀ ਕੋ।’’ (ਕੇਸ਼ੋਦਾਸ ਪ੍ਰਤਿ, 3)
‘‘ਤਹਕੇ ਸਿੰਘ ਘਨੇ ਚੁਨਿ ਮਾਰੇ, ਰੋਝ ਰੀਛ ਬਹੁ ਭਾਂਤਿ ਬਿਦਾਰੇ।’’ (ਬਚਿਤ੍ਰ 8.3)
‘ਕਥਾ ਬਢਨ ਤ ਅਧਿਕ ਡਰਾਊਂ। (ਬਚਿਤ੍ਰ 2. 19)
‘‘ਕਥਾ ਬ੍ਰਿਧ ਤੇ ਬਾਤ ਥੋਰੀ ਬਖਾਨੋ।’’ (ਮਹਾਂਮੋਹਨੀਵ. 4)
‘‘ਭੂਲ ਹੋਇ ਜੱਹ ਤਿੱਹ ਸੁਕਬਿ ਪੜ੍ਹੈ ਯਹੁ ਸਭੈ ਸੁਧਾਰ।’’ (ਕ੍ਰਿਸ਼ਨਵ. 984)
‘‘ਭੂਲਪਰੀ ਲਹੁ ਲੇਹੁ ਸੁਧਾਰਾ।’’ (ਰਾਮਾਵ. 860)
‘‘ਸਭ ਤੇ ਜਗ ਜੂਆ ਬੁਰੋ ਕੋਊ ਨ ਖੇਲਹੁ ਰਾਇ।’’ (ਚਰਿਤ੍ਰ 157, 31)
‘‘ਲੋਗ ਉਠਾਇ ਪਾਨ ਮਦ ਕਰ੍ਯੋ।  ਮਾਨੁਖ ਹੁਤੋ ਜੋਨਿ ਪਸੂ ਪਰ੍ਯੋ।’’ (ਚਰਿਤ੍ਰ 105, 5)
‘‘ਜੋ ਕੋਊ ਪਰ ਨਾਰੀ ਸੌਂ ਪਾਗੇ।  ਪਨਹੀ ਇਹਾਂ ਨਰਕ ਤਿੱਹ ਆਗੇ।’’ (ਚਰਿਤ੍ਰ 185, 11)

ਪਰਮਾਤਮਾ ਇਸ਼ਟਦੇਵ ਪ੍ਰਤਿ

(ੳ) ਤਵ ਪ੍ਰਸਾਦਿ (ਅ) ਤ ਪ੍ਰਸਾਦਿ
(ੲ) ਤ ਪ੍ਰਸਾਦਿ ਕੱਥਤਾ (ਸ) ਤੇਰਾ ਜੋਰ
(ਹ) ਤੇਰ ਜੋਰ (ਕ) ਤੇਰੇ ਜੋਰ ਸੌਂ ਕਹੌਂ
(ਖ) ਤੇਰੋ ਜੋਰ ਸੰਗ ਕਹਤਾ ਹੌਂ (ਗ) ਤੇਰੇ ਜੋਰ ਕਹਤਾ ਹੋਂ
(ਘ) ਤੇਰੇ ਜੋਰ ਗੁੰਗਾ ਕਹਤਾ (ਙ) ਤੇਰੇ ਜੋਰ ਮੈਂ ਗੁੰਗਾ ਕਹਤਾ ਹੌਂ,
(ਚ) ਤੇਰਾ ਸਦਕਾ ਤੇਰੀ ਸਰਣ

‘‘ਸਗਲ ਦੁਆਰਿ ਕੋ ਛਾਡਿ ਕੈ ਗਹਿਓ ਤੁਹਾਰੋ ਦੁਆਰ।  ਬਾਂਹਿ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ।’ (ਰਾਮਾਵ, 864)

(ਭਗਵੰਤ ਸਿੰਘ ਹਰੀ ਜੀ, ਭਾਈ ਕਾਹਨ ਸਿੰਘ ਨਾਭਾ ਦੇ ਸਪੁਤੱਰ ਸਨ)

Leave a Reply