ਦਸਮ ਗ੍ਰੰਥ ਦੀ ਪਰਮਾਣਿਕਤਾ – ਪ੍ਰੋ. ਪਿਆਰਾ ਸਿੰਘ ਪਦਮ

ਦਸਮ ਗ੍ਰੰਥ ਦੀ ਪਰਮਾਣਿਕਤਾ ਪ੍ਰੋ. ਪਿਆਰਾ ਸਿੰਘ ਪਦਮ  ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਥੇ ਗੁਰੂ ਨਾਨਕ ਗੱਦੀ ਦੇ ਅੰਤਮ ਵਾਰਿਸ ਗੁਰੁ ਸਨ ਉਥੇ ਮਹਾਨ ਕਵੀ ਤੇ ਜੋਧੇਜਰਨੈਲ ਵੀ ਸਨ, ਜਿਨ੍ਹਾਂ ਨੇ ਸਮਾਜਕ ਤੇ ਰਾਜਨੀਤਕ ਕ੍ਰਾਂਤੀ ਲਈ ਪੂਰੇ ਤਾਣ ਤੇ ਸ਼ਾਨ ਨਾਲ ਕਲਮ ਤੇ ਤੇਗਚਲਾਈ। ਉਹ ਸਚਮੁੱਚ ਗੁਰਤਾ, ਕਵਿਤਾ ਤੇ ਬੀਰਤਾ ਦੇ ਮੁਜੱਸਮ ਸਨ। ਉਨ੍ਹਾਂ ਦੀ ਖੰਡੇ ਧਾਰ ਬਾਣੀ, ਪਾਣੀ ਨੂੰਅੰਮ੍ਰਿਤ ਬਣਾ ਸਕਦੀ ਸੀ ਤੇ ਮੁਰਦਾ ਮਿੱਟੀ ਵਿਚ ਜਵਾਲਾ ਭੜਕਾ ਕੇ ਇਨਕਲਾਬ ਲਿਆ ਸਕਦੀ ਸੀ ਤੇ ਐਸੀਕਰਾਮਾਤ ਸਚਮੁੱਚ ਵਰਤੀ ਜਿਸ ਦਾ ਚਰਚਾ ਲਾਲਾ ਦੌਲਤ ਰਾਇ ਤੇ ਡਾਕਟਰ ਗੌਕੁਲ ਚੰਦ ਨਾਰੰਗ ਨੇ ਬਖੂਬੀਕੀਤਾ ਹੈ। ਆਪ ਦੀ ਰੂਹਾਨੀ ਅਜ਼ਮਤ ਦਾ ਕਰਿਸ਼ਮਾ ਪੰਥ ਹੈ ਤੇ ਕਾਵਿ-ਸ਼ਕਤੀ ਦਾ ਪ੍ਰਕਾਸ਼ ‘ਦਸਮਗ੍ਰੰਥ’ ਹੈ। ਦਸਮਗ੍ਰੰਥ ਕੋਈ ਇਕ ਪੁਸਤਕ ਨਹੀਂ ਬਲਕਿ ਇਹ ਦਸਮ ਗੁਰੂ-ਰਚਿਤ ਨਿਕੀਆਂ ਵੱਡੀਆਂ ਹਿੰਦੀ, ਪੰਜਾਬੀ, ਫਾਰਸੀਆਦਿ ਸਮੂਹ ਰਚਨਾਵਾਂ ਦਾ ਸੰਗ੍ਰਹਿ ਹੈ ਜੋ ਮਾਤਾ ਸੁੰਦਰੀ ਜੀ ਦੀ ਪ੍ਰੇਰਨਾ ਸਦਕੇ ਭਾਈ ਮਨੀ ਸਿੰਘ ਜੀ ਦੇ ਭਾਈਸ਼ੀਹਾਂ ਸਿੰਘ ਜੈਸੇ ਹਜੂਰੀ ਵਿਦਵਾਨ ਸਿੱਖਾਂ ਨੇ ਗੁਰੂ ਸਾਹਿਬ ਦੇ ਜੋਤੀ ਜੋਤਿ ਸਮਾਉਣ ਤੋਂ ਬਾਦ, ਸੰਭਾਲ ਦੇ ਖਿਆਲਨਾਲ ਇੱਕ ਥਾਂ ਇਕੱਤਰ ਕਰ ਦਿੱਤਾ ਸੀ। ਇਸ ਵਿਚ ਇਹ ਮੁੱਖ ਦਸ ਰਚਨਾਵਾਂ ਸੰਕਲਿਤ ਹਨ: ਜਾਪੁ, ਅਕਾਲ ਉਸਤਤਿ, ਗਿਆਨ ਪ੍ਰਬੋਧ, ਸ਼ਸਤ੍ਰ ਨਾਮ-ਮਾਲਾ, ਚੰਡੀ ਚਰਿਤ੍ਰੋਕਤੀ ਬਿਲਾਸ, ਵਾਰ ਦੁਰਗਾ ਕੀ, ਬਿਚਿਤ੍ਰ ਨਾਟਕ, ਚਰਿਤ੍ਰੋ-ਪਖਯਾਨ, ਹਕਾਯਾਤ ਤੇ ਜ਼ਫਰਨਾਮਾ। ਇਨ੍ਹਾਂ ਦਸ ਚੀਜ਼ਾਂ ਤੋਂ ਇਲਾਵਾ ਸ਼ਬਦ ਰਾਗਾਂ ਕੇ, 32 ਸੈਯੇ, ਖਾਲਸਾ ਮਹਿਮਾ, ਖਿਆਲ, ਸੱਦ ਤੇ ਕੁਝ ਹੋਰ ਅਸਫੋਟਕ ਛੰਦ ਵੀ ਹਨ ਜੋ ਅੰਤ ਵਿਚ ਦਰਜ ਕੀਤੇਗਏ ਹਨ। ਉਕਤ ਰਚਨਾਵਾਂ ਦੇ ਨਾਲ ਨਾਲ ਦੋ ਅਕਾਰ ਪੱਖੋਂ ਵੱਡੀਆਂ ਰਚਨਾਵਾਂ ਹਨ-ਬਿਚਿਤ੍ਰ ਨਾਟਕ ਤੇ ਚਰਿਤ੍ਰੋ ਪਾਖਯਾਨ। ‘ਬਿਚਿਤ੍ਰ ਨਾਟਕ’ ਵਿਚ ਭਾਰਤੀ ਦੇਵੀ ਦੇਵਤਿਆਂ ਦੇ ਅਵਤਾਰਾਂ ਦੇ ਪੁਰਾਣੇ ਬਿਰਤਾਂਤ ਨੂੰ ਨਵਾਂ ਰੰਗ ਭਰ ਕੇ ਬੀਰਰਸੀ ਰੂਪ ਵਿਚ ਇਸ ਲਈ ਪੇਸ਼ ਕੀਤਾ ਹੈ ਕਿ ਲੋਕ ਆਪਣੇ ਪੁਰਖਿਆਂ, ਬੀਰ ਨਾਇਕਾਂ ਦੀਆਂ ਜੀਵਨੀਆਂ ਤੋਂਲੋੜੀਂਦੀ ਪ੍ਰੇਰਨਾ ਲੈ ਸਕਣ, ਖਾਸ ਕਰਕੇ ਹਿੰਦੂ ਜਨਤਾ ਇਨ੍ਹਾਂ ਕਥਾਵਾਂ ਤੋਂ ਪ੍ਰਭਾਵ ਲੈ ਕੇ ਗੁਰੁ ਸਾਹਿਬ ਦੀ ਜਾਗ੍ਰਤੀਲਹਿਰ ਵਿਚ ਸ਼ਾਮਿਲ ਹੋਣ ਲਈ ਅੱਗੇ ਆ ਸਕੇ। ਪਰੰਪਰਾਵਾਂ ਦਾ ਹੋਣਾ ਕੋਈ ਗੁਣ ਨਹੀਂ, ਪਰ ਪਰੰਪਰਾ ਨੂੰ ਵਰਤਕੇ ਵਰਤਮਾਨ ਦੇ ਵਿਕਾਸ ਲਈ ਵਿਉਂਤ ਬਣਾਉਣਾ ਕਲਾਕਾਰੀ ਖੂਬੀ ਹੈ। ਸਤਿਗੁਰਾਂ ਐਸਾ ਹੀ ਕੀਤਾ ਪਰ ਨਾਲਨਾਲ ਥਾਂ ਥਾਂ ਲਿਖ ਦਿੱਤਾ ਕਿ ਮੈਂ ਕਿਸੇ ਦੇਵੀੰ, ਦੇਵਤੇ ਜਾਂ ਅਵਤਾਰ ਦਾ ਪੁਜਾਰੀ ਨਹੀਂ। ਕੇਵਲ ਧਰਮ ਯੁੱਧ ਦਾਚਾਉ ਪੈਦਾ ਕਰਨ ਲਈ ਇਹ ਸ੍ਰੀ ਰਾਮ, ਸ੍ਰੀ ਕ੍ਰਿਸ਼ਨ ਤੇ ਦੁਰਗਾ ਆਦਿ ਦੀਆਂ ਕਥਾਵਾਂ ਲਿਖੀਆਂ ਹਨ:   ਦਸਮ ਕਥਾ ਭਾਗੌਤ ਕੀ, ਭਾਖਾ ਕਰੀ ਬਨਾਇ, ਅਵਰਿ ਬਾਸਨਾ ਨਾਂਹਿ ਪ੍ਰਭ, ਧਰਮਜੁੱਧ ਕੇ ਚਾਇ॥2491॥ (ਕ੍ਰਿਸ਼ਨਅਵਤਾਰ) ਕ੍ਰਿਸ਼ਨਾਵਤਾਰ ਦੀ ਕਥਾ ਵਿਚ ਹੀ ਇਹ ਸਾਫ ਨੋਟ ਦਿਤਾ ਹੈ:   ਮੈਂ ਨਾ ਗਨੇਸ਼ਹਿ ਪ੍ਰਿਥਮ ਮਨਾਉਂ।  ਕਿਸਨ ਬਿਸਨੁ ਕਬਹੂੰ ਨਹਿ ਧਿਆਊਂ। ਕਾਨਿ ਸੁਨੇ ਪਹਿਚਾਨ ਨ ਤਿਨ ਸੋ।   ਲਿਵ ਲਾਗੀ ਮੋਰੀ ਪਗ ਇਨ ਸੋ॥434॥ (ਕ੍ਰਿਸ਼ਨਅਵਤਾਰ) ਇਵੇਂ ਜਿਵੇਂ: ਰਾਮਾਵਤਾਰ ਦੀ ਕਥਾ ਦੇ ਅੰਤ ‘ਚ ਲਿਖਿਆ ਹੈ:   ਪਾਂਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀਂ ਆਨਯੋ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈਂ ਮਤ ਏਕ ਨ ਮਾਨਯੋ॥863॥ (ਰਾਮਵਤਾਰ) ਇਸੇ ਤਰ੍ਹਾਂ ‘ਚਰਿਤ੍ਰੋ ਪਾਖਯਾਨ’ ਇਕ ਹੋਰ ਵੱਡਾ ਗ੍ਰੰਥ ਹੈ ਜਿਸ ਦੇ 405 ਅਧਿਆਇ ਹਨ, ਇਨ੍ਹਾਂ ਵਿਚ ਦੁਰਾਚਾਰੀਚਤੁਰ ਨਰ ਨਾਰਾਂ ਦੇ ਲੋਕ-ਪ੍ਰਚਲਤ ਕਿੱਸੇ ਇਸ ਲਈ ਕਲਮਬੰਦ ਕੀਤੇ ਹਨ ਤਾਂ ਕਿ ਨਵੇਂ ਬਣੇ ‘ਸੰਤ ਸਿਪਾਹੀ’ ਕਿਤੇ ਇਨ੍ਹਾਂ ਦੇ ਛਲ ਫਰੇਬ ਦਾ ਸ਼ਿਕਾਰ ਨਾ ਹੋ ਜਾਣ।  ਉਸ ਜ਼ਮਾਨੇ ਵੇਸਵਾ ਪ੍ਰਣਾਲੀ ਆਮ ਸੀ।  ਕੋਈ ਸਰਕਾਰੀਕਨੂੰਨ ਜਾਂ ਸਮਾਜਕ ਨੇਮ ਇਨ੍ਹਾਂ ਤੇ ਰੋਕ ਨਹੀਂ ਸੀ ਲਾਉਂਦਾ।  ਇਸ ਕਰਕੇ ਗੁਰੂ ਸਾਹਿਬ ਨੇ ਸਾਵਧਾਨੀ ਵਜੋਂ ਸਿੱਖਾਂਨੂੰ ਚੇਤੰਨ ਕਰਨ ਲਈ ਇਹ ਕਹਾਣੀਆਂ ਲਿਖੀਆਂ ਤਾਂ ਕਿ ਉਹ ਇਸ ਫੰਧੇ ਤੋਂ ਬਚੇ ਰਹਿਣ।  ਥਾਂ ਥਾਂ ਤਾੜਨਾ ਹੈ:   ਰੀਤਿ ਨ ਜਾਨਤ ਪ੍ਰੀਤਿ ਕੀ, ਪੈਸਨ ਕੀ ਪ੍ਰਤੀਤਿ। ਬਿਛੂ ਬਿਸੀਅਰ ਬੇਸਵਾ, ਕਹਹੁ ਕਵਨ ਕੇ ਮੀਤ। (ਚਰਿਤ੍ਰ 16)  ਇਵੇਂ ਜਿਵੇਂ ਇਹ ਸਿਖਿਆ ਦੁਹਰਾਈ ਗਈ ਹੈ:   ਸੁਧ ਜਬ ਤੇ ਹਮ ਧਰੀ, ਬਚਨ ਗੁਰ ਦਏ ਹਮਾਰੇ ਪੂਤ! ਯਹੈ ਪ੍ਰਣ ਤੋਹਿ, ਪ੍ਰਾਣ ਜਬ ਲਗ ਘਟਿ ਥਾਰੇ, ਨਿਜ ਨਾਰੀ ਕੇ ਸੰਗ ਨੇਹੁ ਤੁਮ ਨੀਤ ਬਢਈਅਹੁ ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜਈਅਹੂ॥51॥ –ਪਰ ਨਾਰੀ ਕੇ ਭਜੇ ਸਹਸ ਬਾਸਵ ਭਗ ਪਾਏ ਪਰ ਨਾਰੀ ਕੇ ਭਜੇ ਚੰਦ੍ਰ ਕਾਲੰਕ ਲਗਾਏ ਪਰ ਨਾਰੀ ਕੇ ਹੇਤੁ, ਸੀਸ ‘ਦਸ ਸੀਸ ਗਵਾਯੋ ਹੋ ਪਰ ਨਾਰੀ ਕੈਹਤੁ, ਕਟਕ ਕਵਰਨ ਕੋ ਘਾਯੋ॥42॥  (ਚਰਿਤ੍ਰ 21) … Continue Reading →

ਗੁਰੂ ਗੋਬਿੰਦ ਸਿੰਘ ਜੀ ਦੀ ਵਿਸ਼ਵ ਦ੍ਰਿਸ਼ਟੀ – ਪ੍ਰੋ. ਪਿਆਰਾ ਸਿੰਘ ਪਦਮ

ਗੁਰੂ ਗੋਬਿੰਦ ਸਿੰਘ ਜੀ ਦੀ ਵਿਸ਼ਵ ਦ੍ਰਿਸ਼ਟੀ ਪ੍ਰੋ. ਪਿਆਰਾ ਸਿੰਘ ਪਦਮ ਹਰ ਸਮੇਂ, ਹਰ ਦੇਸ਼ ਵਿਚ ਧਰਮ ਕਲਾ ਤੇ ਫਿਲਾਸਫ਼ੀ ਦਾ ਇਕੋ ਇਕ ਪਵਿੱਤਰ ਮਨੋਰਥ ਰਿਹਾ ਹੈ ਕਿ ਮਨੁੱਖ ਨੂੰ ਜ਼ਿੰਦਗੀ … Continue Reading →