ਸ੍ਰੀ ਦਸਮ ਗ੍ਰੰਥ ਬਾਬਤ ਭਾਈ ਮਨੀ ਸਿੰਘ ਦੀ ਇਤਿਹਾਸਕ ਚਿੱਠੀ – ਇਕ ਸਮੀਖਿਆ – ਡਾ. ਹਰਿਭਜਨ ਸਿੰਘ

ਸ੍ਰੀ ਦਸਮ ਗ੍ਰੰਥ ਬਾਬਤ ਭਾਈ ਮਨੀ ਸਿੰਘ ਦੀ ਇਤਿਹਾਸਕ ਚਿੱਠੀ – ਇਕ ਸਮੀਖਿਆ ਡਾ. ਹਰਿਭਜਨ ਸਿੰਘ  (ਪੰਜਾਬੀ ਯੂਨੀਵਰਸਿਟੀ ਪਟਿਆਲਾ) ‘ਦਸਮ ਗ੍ਰੰਥ’ ਦੀ ਸੰਪਾਦਨਾ ਸੰਬੰਧੀ ਸਥਿਤੀ ਬਿਲਕੁਲ ਸਪਸ਼ਟ ਹੈ ਕਿ ਇਸ ਦੀ ਪਹਿਲੀ ਸੰਪਾਦਨਾ ਭਾਈ ਮਨੀ ਸਿੰਘ ਜੀ ਦੇ ਯਤਨਾਂ ਨਾਲ ਸੰਭਵ ਹੋਈ ਸੀ। ਇਸਬਾਰੇ ਭਾਈ ਮਨੀ ਸਿੰਘ ਜੀ ਦੁਆਰਾ ਮਾਤਾ ਸੁੰਦਰੀ ਜੀ ਨੂੰ ਲਿਖਿਆ ਇਕ ਪੱਤਰ ਉਪਲਬਧ ਹੈ, ਜਿਸ ਵਿਚ ਉਨ੍ਹਾਂ ਨੇ 303 ‘ਚਰਿਤਰ ਉਪਾਖਿਆਨ’ ਅਤੇ ‘ਕ੍ਰਿਸ਼ਨਅਵਤਾਰ’ ਦਾ ਪੂਰਬਾਰਧ ਮਿਲ ਜਾਣ ਅਤੇ ਇਸ ਦਾ ਉਤਰਾਰਧ ਅਥਵਾ ‘ਸ਼ਸਤ੍ਰ ਨਾਮ ਮਾਲਾ’ ਨਾ ਮਿਲਣ ਦਾ ਜ਼ਿਕਰ ਕੀਤਾ ਹੈ। ‘ਦਸਮ ਗ੍ਰੰਥ’ ਦੇ ਵਿਰੋਧੀ ਕੁਝਤਕਨੀਕੀ ਕਾਰਨਾਂ ਕਰ ਕੇ ਇਸ ਚਿੱਠੀ ਨੂੰ ਜਾਅਲੀ ਕਹਿੰਦੇ ਹਨ। ਉਨ੍ਹਾਂ ਦੇ ਮੁਖ ਇਤਰਾਜ਼ ਇਹ ਹਨ- ਇਹਪੱਤਰ ਨਿੱਬ ਨਾਲ ਲਿਖਿਆ ਗਿਆ ਹੈ ਅਤੇ ਭਾਈ ਮਨੀ ਸਿੰਘ ਦੁਆਰਾ ਨਿੱਬ ਦੀ ਵਰਤੋਂ ਕੀਤੇ ਜਾਣਾ ਪ੍ਰਮਾਣਿਤ ਕਰਨਾ ਔਖਾ ਹੈ । ਇਹਚਿੱਠੀ ਵਿਜੋਗਾਤਮਕ ਢੰਗ ਨਾਲ ਲਿਖੀ ਗਈ ਹੈ, ਜਦੋਂ ਕਿ ਉਸ ਸਮੇਂ ਦੀ ਲਿਖਤ ਸੰਜੋਗਤਮਕ ਢੰਗ ਨਾਲ ਲਿਖੀ ਹੋਣੀ ਚਾਹੀਦੀ ਸੀ। ਇਸਦੀਆਂ ਪੰਕਤੀਆਂ ਵਿਚ ਸੁਘੜਤਾ ਅਤੇ ਸੁੰਦਰਤਾ ਨਹੀਂ ਹੈ। ਇਸਚਿੱਠੀ ਵਿਚ ਬਿੰਦੀ ਦੀ ਵਰਤੋਂ ਹੋਈ ਹੈ, ਜੋ ਉਸ ਸਮੇਂ ਬਹੁਤ ਅਪ੍ਰਚਲਿਤ ਸੀ। ਪੂਰਨਵਿਸ਼ਰਾਮ ਚਿੰਨ੍ਹਾਂ ਦੀ ਵਰਤੋਂ ਵੀ ਬਹੁਤ ਹੋਈ ਹੈ। ਅੱਖਰਾਂਅਤੇ ਮਾਤ੍ਰਾਵਾਂ ਦਾ ਸਰੂਪ ਨਵਾਂ ਹੈ। ਇਸਵਿਚ 303 ਚਰਿਤ੍ਰਾਂ ਦਾ ਜ਼ਿਕਰ ਹੈ, ਜਦੋਂ ਕਿ ਕੁਲ ਚਰਿਤ੍ਰ 404 ਹਨ। ਇਸ ਵਿਚ ਦੁਤ ਅੱਖਰਾਂ ਦੀ ਵਰਤੋਂ ਨਾ ਕਰ ਕੇ ‘ਚਰਿਤਰ’ ਅਤੇ ‘ਕਰਿਸਨ’ ਲਿਖਿਆ ਹੈ, ਜੋ ਭਾਈ ਮਨੀ ਸਿੰਘ ਵੇਲੇ ਸੰਭਵ ਨਹੀਂ ਸੀ। ਵਿਰੋਧੀ ਪਖ ਦੀਆਂ ਉਪਰੋਕਤ ਯੁਕਤੀਆਂ ਆਧਾਰਹੀਨ ਹਨ। ਸਤਿਕਾਰ ਯੋਗ ਡਾ. ਰਤਨ ਸਿੰਘ ਜੱਗੀ ਜੀ ਦਾ ਵਿਚਾਰ ਹੈ ਕਿ ‘ਦਸਮ ਗ੍ਰੰਥ’ ਦੀਆਂ ਪੁਰਾਤਨ ਬੀੜਾਂਵਿਚ ਲਗੇ ‘ਖ਼ਾਸ ਦਸਖ਼ਤੀ ਪੱਤਰੇ’, ਨਿੱਬ ਨਾਲ ਲਿਖੇ ਗਏ ਹਨ। ਆਮ ਸਿਖਾਂ ਦਾ ਵਿਸ਼ਵਾਸ ਹੈ ਕਿ ਇਹ ਵਿਸ਼ੇਸ਼ ਪੱਤਰੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖਿਤਹਨ। ਡਾ. ਸਾਹਿਬ ਲਿਖਦੇ ਹਨ “ਸਾਧਾਰਣ ਵਿਸ਼ਵਾਸ ਅਨੁਸਾਰ ਇਹ ਲਿਪੀ ‘ਤੀਰ ਦੀ ਮੁਖੀ’ ਨਾਲ ਲਿਖੀ ਹੋਈ ਹੈ, ਪਰ ਉਸ ਸਮੇਂ ਤਕ ਜਦੋਂ ਇਹ (ਖ਼ਾਸ ਦਸਖ਼ਤੀ) ਪੱਤਰੇ ਲਿਖੇ ਗਏ ਸਨ, ਭਾਰਤ ਵਿਚ ਪੁਰਤਗਾਲੀ ਨਿੱਬ ਪਹੁੰਚ ਚੁਕੀ ਸੀ।” ਇਸ ਦਾ ਭਾਵ ਇਹ ਹੋਇਆ ਕਿ ਗੁਰੂ ਗੋਬਿੰਦ ਸਿੰਘ ਜੀ ਕੋਲ ਆਨੰਦਪੁਰ ਸਾਹਿਬ ਵਿਖੇਨਿੱਬ ਵਾਲੀ ਕਲਮ ਮੌਜੂਦ ਹੋਵੇਗੀ। ਜੇ ਇਹ ਠੀਕ ਹੈ ਤਾਂ ਭਾਈ ਮਨੀ ਸਿੰਘ ਜੀ ਦਾ ਸੰਪਰਕ ਦੇਸ਼ ਦੀ ਰਾਜਧਾਨੀ ਦਿੱਲੀ ਨਾਲ ਨਿਰੰਤਰ ਬਣਿਆ ਸੀ ਅਤੇ ਉਨ੍ਹਾਂ ਦਾਇਹ ਪੱਤਰ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਵੀ ਕੋਈ 4-5 ਸਾਲ ਬਾਅਦ ਦਾ ਹੈ। ਸੋ ਭਾਈ ਮਨੀ ਸਿੰਘ ਕੋਲ ਨਿੱਬ ਵਾਲੀ ਕਲਮ ਦਾ ਹੋਣਾ ਕੋਈਅਸੰਭਵ ਗਲ ਨਹੀਂ ਹੈ। ਦੂਜੀ ਯੁਕਤੀ ਦਾ ਵੀ ਕੋਈ ਪੁਸ਼ਟ ਆਧਾਰ ਨਹੀਂ ਹੈ। ਭਾਈ ਮਨੀ ਸਿੰਘ ਤੋਂ ਬਹੁਤ ਪਹਿਲਾਂ ਗੁਰੂ ਹਰਿਗੋਬਿੰਦ ਸਾਹਿਬ ਦੀਆਂ ਲਿਖਤਾਂ ਵਿਚ ਵਿਜੋਗਾਤਮਕ ਵਿਧੀ ਨਾਲਲਿਖੀ ਗਈ ਸਾਮਗਰੀ ਉਪਲਬਧ ਹੈ। ਇਸ ਸੰਬੰਧੀ ‘ਕਰਤਾਰਪੁਰੀ ਬੀੜ’ ਵਿਚ ਉਨ੍ਹਾਂ ਦਾ ਨੀਸਾਣ ਅਤੇ ਹੁਕਮਨਾਮੇ ਵੇਖੇ ਜਾ ਸਕਦੇ ਹਨ। ਬਾਬਾ ਗੁਰਦਿੱਤਾ ਜੀ ਦਾਹੁਕਮਨਾਮਾ, ਗੁਰੂ ਹਰਿ ਰਾਏ ਜੀ ਦਾ ਨੀਸਾਣ, ਗੁਰੂ ਤੇਗ ਬਹਾਦਰ ਜੀ ਦੇ ਨੀਸਾਣ, ਗੁਰੂ ਤੇਗ ਬਹਾਦਰ ਜੀ ਦੇ ਕੁਝ ਹੁਕਮਨਾਮੇ ਵੀ ਸੰਜੋਗਾਤਮਕ ਵਿਧੀ ਨਾਲ ਨਹੀਂਲਿਖੇ ਗਏ। ਜਦੋਂ ਕਿ ਇਸ ਦੇ ਉਲਟ ਬਹੁਤ ਮਗਰਲਾ 4 ਫ਼ਰਵਰੀ 1862 ਈ. ਦਾ ਤਖ਼ਤ ਪਟਨਾ ਸਾਹਿਬ ਦਾ ਹੁਕਮਨਾਮਾ ਸੰਜੋਗਾਤਮਕ ਹੈ। ਇਸ ਤੋਂ ਸਪਸ਼ਟ ਹੈ ਕਿਇਸ ਆਧਾਰ ਉਤੇ ਲਿਖਤਾਂ ਦੀ ਪੜਚੋਲ ਕਰਨ ਨਾਲ ਠੀਕ ਨਤੀਜਿਆਂ ਤੇ ਪਹੁੰਚ ਜਣਾ ਨਿਸ਼ਚਿਤ ਨਹੀਂ ਹੈ। ਕੁਝ ਸਿਆਣੇ ਕਹਿੰਦੇ ਹਨ ਕਿ ਭਾਈ ਮਨੀ ਸਿੰਘ ਵਰਗੇਪਰਿਪੱਕ ਲਿਖਾਰੀ ਦੇ ਨਾਮ ਨਾਲ ਜੁੜੀ ਇਸ ਚਿੱਠੀ ਦੀਆਂ ਪੰਕਤੀਆਂ ਵਿਚ ਵਾਂਛਿਤ ਸੁਘੜਤਾ ਅਤੇ ਸੁੰਦਰਤਾ ਨਹੀਂ ਹੈ। ਪਰ ਇਹ ਵਿਦਵਾਨ ਅਜਿਹੀ ਵਿਚਿਤ੍ਰ ਦੁਵਿਧਾਦੇ ਸ਼ਿਕਾਰ ਹਨ ਕਿ ਅਗਲੇ ਸਾਹੇ ਇਹ ਤਰਕ ਦੇ ਦੇਂਦੇ ਹਨ ਕਿ ਇਸ ਚਿੱਠੀ ਦੇ ਅਖਰਾਂ ਦੀ ਸੋਹਣੀ ਬਣਤਰ ਉਸ ਸਮੇਂ ਸੰਭਵ ਨਹੀਂ ਸੀ ਹੋ ਸਕਦੀ। ਕਿਹੜੀ ਗਲਇਨ੍ਹਾਂ ਸਿਆਣਿਆਂ ਦੀ ਮੰਨੀ ਜਾਵੇ ਅਤੇ ਕਿਹੜੀ ਛਡੀ ਜਾਵੇ, ਇਹ ਨਿਰਣਾ ਕਰਨਾ ਹੀ ਮੁਸ਼ਕਿਲ ਕੰਮ ਹੈ। ਮੈਨੂੰ ਯੂਨੀਵਰਸਿਟੀ ਨੇ ਲਿਖਣ-ਪੜ੍ਹਨ ਦੀ ਡਿਊਟੀ ਦਿੱਤੀਹੈ, ਪਰ ਮੇਰੀ ਲੇਖਣੀ ਵਿਚ ਖ਼ੂਬਸੂਰਤੀ ਦਾ ਅਭਾਵ ਹੈ, ਜਦੋਂ ਕਿ ਮੈਂ ਹਿੰਦੀ ਭਾਸ਼ੀ ਉਤਰਾਂਚਲ ਪ੍ਰਦੇਸ਼ ਦੇ ਇਕ ਅਜਿਹੇ ਸਿਖ ਕਲਰਕ ਨੂੰ ਜਾਣਦਾ ਹਾਂ, ਜਿਸ ਦੀ ਲਿਖਤਵੇਖ ਕੇ ਇਹ ਅੰਦਾਜ਼ਾ ਲਾਉਣਾ ਹੀ ਮੁਸ਼ਕਿਲ ਹੈ ਕਿ ਇਹ ਹਥ ਲਿਖਤ ਹੈ ਜਾਂ ਛਾਪੇ ਖਾਨੇ ਦੀ ਛਪਾਈ ਹੈ। ਇਹ ਚਿੱਠੀ ਕੋਈ ਇਤਨੀ ਮਾੜੀ ਵੀ ਨਹੀਂ ਲਿਖੀ ਹੋਈ ਕਿਲਿਖਣ ਵਾਲੇ ਨੂੰ ਵਿਦਿਤ ਵਿਅਕਤੀ ਮੰਨਣ ਵਿਚ ਕੋਈ ਔਖ ਹੋਵੇ। ਇਸ ਤਰਕ ਵਿਚ ਵੀ ਕੋਈ ਦਮ ਨਹੀਂ ਹੈ ਕਿ ਇਸ ਚਿੱਠੀ ਵਿਚ ਬਿੰਦੀ ਦੀ ਵਰਤੋਂ ਹੋਈ ਹੈ, ਜੋ ਉਸਵੇਲੇ ਪ੍ਰਚਲਿਤ ਨਹੀਂ ਸੀ, ਕਿਉਂਕਿ ਗੁਰੂ ਗ੍ਰੰਥ ਸਾਹਿਬ, ਜੋ ਭਾਈ ਮਨੀ ਸਿੰਘ ਦੇ ਪੱਤਰ ਤੋਂ ਇਕ ਸਦੀ ਪਹਿਲਾਂ ਸੰਪਾਦਿਤ ਹੋ ਚੁਕਿਆ ਸੀ, ਵਿਚ ਵਿਸ਼ੇਸ਼ ਤੌਰ ਤੇ ‘ਮਲਾਰ’ ਰਾਗ ਦੀ ਵਾਰ ਲਿਖਦਿਆਂ ਬਿੰਦੀ ਦੀ ਵਰਤੋਂ ਬਹੁਤ ਕੀਤੀ ਗਈ ਹੈ। ਇਹ ਤਥ ਬੇਬੁਨਿਆਦ ਹੈ ਕਿ ਭਾਈ ਜੀ ਦੇ ਪੱਤਰ ਵਿਚ ਪੂਰਣ ਵਿਸ਼ਰਾਮ-ਚਿੰਨ੍ਹਾਂ ਦੀ ਅਧਿਕ ਵਰਤੋਂ ਹੋਈ ਹੈ, ਜੋ ਹੋਰ ਹੁਕਮਨਾਮਿਆਂ ਆਦਿ ਵਿਚ ਨਹੀਂ ਹੈ, ਪੰਜਾਬੀਯੂਨੀਵਰਸਿਟੀ ਦੁਆਰਾ ਪ੍ਰਕਾਸ਼ਿਤ ‘ਹੁਕਮਨਾਮੇ’ ਪੁਸਤਕ ਦਾ ਦੂਜਾ ਹੁਕਮਨਾਮਾ ਗੁਰੂ ਹਰਿਗੋਬੰਦ ਸਾਹਿਬ ਦਾ ਹੈ ਅਤੇ ਇਸ ਵਿਚ ਪੂਰਣ ਵਿਸ਼ਰਾਮ-ਚਿੰਨ੍ਹ ਦੀਵਿਆਪਕ ਵਰਤੋਂ ਹੋਈ ਹੈ। ਇਸੇ ਪੁਸਤਕ ਵਿਚ ਹੁਕਮਨਾਮਾ ਨੰਬਰ 66 ਬਾਬਾ ਬੰਦਾ ਸਿੰਘ ਬਹਾਦਰ ਦਾ ਹੈ। ਇਸ ਵਿਚ ਵੀ ਵਿਸ਼ਰਾਮ-ਚਿੰਨ੍ਹ ਵਾਰ-ਵਾਰ ਵਰਤਿਆਗਿਆ ਹੈ। ਇਸ ਪੱਤਰ ਨੂੰ ਨਕਲੀ ਦੱਸਣ ਵਾਲੇ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਵਿਚ ਅੱਖਰਾਂ ਅਤੇ ਮਾਤ੍ਰਾਵਾਂ ਦਾ ਸਰੂਪ ਨਵੀਨ ਹੈ, ਜੋ ਭਾਈ ਮਨੀ ਸਿੰਘ ਤੋਂ ਬਾਅਦਦਾ ਹੀ ਹੋ ਸਕਦਾ ਹੈ। ਇਹ ਦਲੀਲ ਵੀ ਮੰਨਣ ਯੋਗ ਨਹੀਂ ਹੈ, ਕਿਉਂਕਿ ਇਹ ਸਾਰਾ ਕੁਝ ਕਿਸੇ ਵਿਅਕਤੀ ਦੀ ਲੇਖਣੀ ਉਤੇ ਨਿਰਭਰ ਕਰਦਾ ਹੈ। ਨੌਵੇਂ ਗੁਰੂ ਜੀ ਦੇਹੁਕਮਨਾਮਿਆਂ ਵਿਚ ਲਿਖਾਰੀ ਦੀ ਲਿਖਤ ਅਤੇ ਗੁਰੂ ਜੀ ਦੀ ਲਿਖਤ ਦੇ ਅੱਖਰਾਂ ਵਿਚ ਇਤਨਾ ਅੰਤਰ ਹੈ ਕਿ ਇਹੋ ਜਿਹੀਆਂ ਖੋਜ-ਕਸੌਟੀਆਂ ਦੇ ਆਧਾਰ ਤੇ ਦੋਵੇਂ ਇਕਕਾਲ ਦੇ ਸਿੱਧ ਨਹੀਂ ਕੀਤੇ ਜਾ ਸਕਦੇ (ਵੇਖੋ ਹੁਕਮਨਾਮਾ ਨੰਬਰ 8, 25, 27, 28, 29, 30 ਆਦਿ)। ਦਸਵੇਂ ਗੁਰੂ ਜੀ ਦੇ ਹੁਕਮਨਾਮਾ ਨੰਬਰ 33, 34, 36, 41, 42, 43, 44, 45, … Continue Reading →

ਦਸਮ ਗ੍ਰੰਥ ਦੀ ਪਰਮਾਣਿਕਤਾ – ਪ੍ਰੋ. ਪਿਆਰਾ ਸਿੰਘ ਪਦਮ

ਦਸਮ ਗ੍ਰੰਥ ਦੀ ਪਰਮਾਣਿਕਤਾ ਪ੍ਰੋ. ਪਿਆਰਾ ਸਿੰਘ ਪਦਮ  ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਥੇ ਗੁਰੂ ਨਾਨਕ ਗੱਦੀ ਦੇ ਅੰਤਮ ਵਾਰਿਸ ਗੁਰੁ ਸਨ ਉਥੇ ਮਹਾਨ ਕਵੀ ਤੇ ਜੋਧੇਜਰਨੈਲ ਵੀ ਸਨ, ਜਿਨ੍ਹਾਂ ਨੇ ਸਮਾਜਕ ਤੇ ਰਾਜਨੀਤਕ ਕ੍ਰਾਂਤੀ ਲਈ ਪੂਰੇ ਤਾਣ ਤੇ ਸ਼ਾਨ ਨਾਲ ਕਲਮ ਤੇ ਤੇਗਚਲਾਈ। ਉਹ ਸਚਮੁੱਚ ਗੁਰਤਾ, ਕਵਿਤਾ ਤੇ ਬੀਰਤਾ ਦੇ ਮੁਜੱਸਮ ਸਨ। ਉਨ੍ਹਾਂ ਦੀ ਖੰਡੇ ਧਾਰ ਬਾਣੀ, ਪਾਣੀ ਨੂੰਅੰਮ੍ਰਿਤ ਬਣਾ ਸਕਦੀ ਸੀ ਤੇ ਮੁਰਦਾ ਮਿੱਟੀ ਵਿਚ ਜਵਾਲਾ ਭੜਕਾ ਕੇ ਇਨਕਲਾਬ ਲਿਆ ਸਕਦੀ ਸੀ ਤੇ ਐਸੀਕਰਾਮਾਤ ਸਚਮੁੱਚ ਵਰਤੀ ਜਿਸ ਦਾ ਚਰਚਾ ਲਾਲਾ ਦੌਲਤ ਰਾਇ ਤੇ ਡਾਕਟਰ ਗੌਕੁਲ ਚੰਦ ਨਾਰੰਗ ਨੇ ਬਖੂਬੀਕੀਤਾ ਹੈ। ਆਪ ਦੀ ਰੂਹਾਨੀ ਅਜ਼ਮਤ ਦਾ ਕਰਿਸ਼ਮਾ ਪੰਥ ਹੈ ਤੇ ਕਾਵਿ-ਸ਼ਕਤੀ ਦਾ ਪ੍ਰਕਾਸ਼ ‘ਦਸਮਗ੍ਰੰਥ’ ਹੈ। ਦਸਮਗ੍ਰੰਥ ਕੋਈ ਇਕ ਪੁਸਤਕ ਨਹੀਂ ਬਲਕਿ ਇਹ ਦਸਮ ਗੁਰੂ-ਰਚਿਤ ਨਿਕੀਆਂ ਵੱਡੀਆਂ ਹਿੰਦੀ, ਪੰਜਾਬੀ, ਫਾਰਸੀਆਦਿ ਸਮੂਹ ਰਚਨਾਵਾਂ ਦਾ ਸੰਗ੍ਰਹਿ ਹੈ ਜੋ ਮਾਤਾ ਸੁੰਦਰੀ ਜੀ ਦੀ ਪ੍ਰੇਰਨਾ ਸਦਕੇ ਭਾਈ ਮਨੀ ਸਿੰਘ ਜੀ ਦੇ ਭਾਈਸ਼ੀਹਾਂ ਸਿੰਘ ਜੈਸੇ ਹਜੂਰੀ ਵਿਦਵਾਨ ਸਿੱਖਾਂ ਨੇ ਗੁਰੂ ਸਾਹਿਬ ਦੇ ਜੋਤੀ ਜੋਤਿ ਸਮਾਉਣ ਤੋਂ ਬਾਦ, ਸੰਭਾਲ ਦੇ ਖਿਆਲਨਾਲ ਇੱਕ ਥਾਂ ਇਕੱਤਰ ਕਰ ਦਿੱਤਾ ਸੀ। ਇਸ ਵਿਚ ਇਹ ਮੁੱਖ ਦਸ ਰਚਨਾਵਾਂ ਸੰਕਲਿਤ ਹਨ: ਜਾਪੁ, ਅਕਾਲ ਉਸਤਤਿ, ਗਿਆਨ ਪ੍ਰਬੋਧ, ਸ਼ਸਤ੍ਰ ਨਾਮ-ਮਾਲਾ, ਚੰਡੀ ਚਰਿਤ੍ਰੋਕਤੀ ਬਿਲਾਸ, ਵਾਰ ਦੁਰਗਾ ਕੀ, ਬਿਚਿਤ੍ਰ ਨਾਟਕ, ਚਰਿਤ੍ਰੋ-ਪਖਯਾਨ, ਹਕਾਯਾਤ ਤੇ ਜ਼ਫਰਨਾਮਾ। ਇਨ੍ਹਾਂ ਦਸ ਚੀਜ਼ਾਂ ਤੋਂ ਇਲਾਵਾ ਸ਼ਬਦ ਰਾਗਾਂ ਕੇ, 32 ਸੈਯੇ, ਖਾਲਸਾ ਮਹਿਮਾ, ਖਿਆਲ, ਸੱਦ ਤੇ ਕੁਝ ਹੋਰ ਅਸਫੋਟਕ ਛੰਦ ਵੀ ਹਨ ਜੋ ਅੰਤ ਵਿਚ ਦਰਜ ਕੀਤੇਗਏ ਹਨ। ਉਕਤ ਰਚਨਾਵਾਂ ਦੇ ਨਾਲ ਨਾਲ ਦੋ ਅਕਾਰ ਪੱਖੋਂ ਵੱਡੀਆਂ ਰਚਨਾਵਾਂ ਹਨ-ਬਿਚਿਤ੍ਰ ਨਾਟਕ ਤੇ ਚਰਿਤ੍ਰੋ ਪਾਖਯਾਨ। ‘ਬਿਚਿਤ੍ਰ ਨਾਟਕ’ ਵਿਚ ਭਾਰਤੀ ਦੇਵੀ ਦੇਵਤਿਆਂ ਦੇ ਅਵਤਾਰਾਂ ਦੇ ਪੁਰਾਣੇ ਬਿਰਤਾਂਤ ਨੂੰ ਨਵਾਂ ਰੰਗ ਭਰ ਕੇ ਬੀਰਰਸੀ ਰੂਪ ਵਿਚ ਇਸ ਲਈ ਪੇਸ਼ ਕੀਤਾ ਹੈ ਕਿ ਲੋਕ ਆਪਣੇ ਪੁਰਖਿਆਂ, ਬੀਰ ਨਾਇਕਾਂ ਦੀਆਂ ਜੀਵਨੀਆਂ ਤੋਂਲੋੜੀਂਦੀ ਪ੍ਰੇਰਨਾ ਲੈ ਸਕਣ, ਖਾਸ ਕਰਕੇ ਹਿੰਦੂ ਜਨਤਾ ਇਨ੍ਹਾਂ ਕਥਾਵਾਂ ਤੋਂ ਪ੍ਰਭਾਵ ਲੈ ਕੇ ਗੁਰੁ ਸਾਹਿਬ ਦੀ ਜਾਗ੍ਰਤੀਲਹਿਰ ਵਿਚ ਸ਼ਾਮਿਲ ਹੋਣ ਲਈ ਅੱਗੇ ਆ ਸਕੇ। ਪਰੰਪਰਾਵਾਂ ਦਾ ਹੋਣਾ ਕੋਈ ਗੁਣ ਨਹੀਂ, ਪਰ ਪਰੰਪਰਾ ਨੂੰ ਵਰਤਕੇ ਵਰਤਮਾਨ ਦੇ ਵਿਕਾਸ ਲਈ ਵਿਉਂਤ ਬਣਾਉਣਾ ਕਲਾਕਾਰੀ ਖੂਬੀ ਹੈ। ਸਤਿਗੁਰਾਂ ਐਸਾ ਹੀ ਕੀਤਾ ਪਰ ਨਾਲਨਾਲ ਥਾਂ ਥਾਂ ਲਿਖ ਦਿੱਤਾ ਕਿ ਮੈਂ ਕਿਸੇ ਦੇਵੀੰ, ਦੇਵਤੇ ਜਾਂ ਅਵਤਾਰ ਦਾ ਪੁਜਾਰੀ ਨਹੀਂ। ਕੇਵਲ ਧਰਮ ਯੁੱਧ ਦਾਚਾਉ ਪੈਦਾ ਕਰਨ ਲਈ ਇਹ ਸ੍ਰੀ ਰਾਮ, ਸ੍ਰੀ ਕ੍ਰਿਸ਼ਨ ਤੇ ਦੁਰਗਾ ਆਦਿ ਦੀਆਂ ਕਥਾਵਾਂ ਲਿਖੀਆਂ ਹਨ:   ਦਸਮ ਕਥਾ ਭਾਗੌਤ ਕੀ, ਭਾਖਾ ਕਰੀ ਬਨਾਇ, ਅਵਰਿ ਬਾਸਨਾ ਨਾਂਹਿ ਪ੍ਰਭ, ਧਰਮਜੁੱਧ ਕੇ ਚਾਇ॥2491॥ (ਕ੍ਰਿਸ਼ਨਅਵਤਾਰ) ਕ੍ਰਿਸ਼ਨਾਵਤਾਰ ਦੀ ਕਥਾ ਵਿਚ ਹੀ ਇਹ ਸਾਫ ਨੋਟ ਦਿਤਾ ਹੈ:   ਮੈਂ ਨਾ ਗਨੇਸ਼ਹਿ ਪ੍ਰਿਥਮ ਮਨਾਉਂ।  ਕਿਸਨ ਬਿਸਨੁ ਕਬਹੂੰ ਨਹਿ ਧਿਆਊਂ। ਕਾਨਿ ਸੁਨੇ ਪਹਿਚਾਨ ਨ ਤਿਨ ਸੋ।   ਲਿਵ ਲਾਗੀ ਮੋਰੀ ਪਗ ਇਨ ਸੋ॥434॥ (ਕ੍ਰਿਸ਼ਨਅਵਤਾਰ) ਇਵੇਂ ਜਿਵੇਂ: ਰਾਮਾਵਤਾਰ ਦੀ ਕਥਾ ਦੇ ਅੰਤ ‘ਚ ਲਿਖਿਆ ਹੈ:   ਪਾਂਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀਂ ਆਨਯੋ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈਂ ਮਤ ਏਕ ਨ ਮਾਨਯੋ॥863॥ (ਰਾਮਵਤਾਰ) ਇਸੇ ਤਰ੍ਹਾਂ ‘ਚਰਿਤ੍ਰੋ ਪਾਖਯਾਨ’ ਇਕ ਹੋਰ ਵੱਡਾ ਗ੍ਰੰਥ ਹੈ ਜਿਸ ਦੇ 405 ਅਧਿਆਇ ਹਨ, ਇਨ੍ਹਾਂ ਵਿਚ ਦੁਰਾਚਾਰੀਚਤੁਰ ਨਰ ਨਾਰਾਂ ਦੇ ਲੋਕ-ਪ੍ਰਚਲਤ ਕਿੱਸੇ ਇਸ ਲਈ ਕਲਮਬੰਦ ਕੀਤੇ ਹਨ ਤਾਂ ਕਿ ਨਵੇਂ ਬਣੇ ‘ਸੰਤ ਸਿਪਾਹੀ’ ਕਿਤੇ ਇਨ੍ਹਾਂ ਦੇ ਛਲ ਫਰੇਬ ਦਾ ਸ਼ਿਕਾਰ ਨਾ ਹੋ ਜਾਣ।  ਉਸ ਜ਼ਮਾਨੇ ਵੇਸਵਾ ਪ੍ਰਣਾਲੀ ਆਮ ਸੀ।  ਕੋਈ ਸਰਕਾਰੀਕਨੂੰਨ ਜਾਂ ਸਮਾਜਕ ਨੇਮ ਇਨ੍ਹਾਂ ਤੇ ਰੋਕ ਨਹੀਂ ਸੀ ਲਾਉਂਦਾ।  ਇਸ ਕਰਕੇ ਗੁਰੂ ਸਾਹਿਬ ਨੇ ਸਾਵਧਾਨੀ ਵਜੋਂ ਸਿੱਖਾਂਨੂੰ ਚੇਤੰਨ ਕਰਨ ਲਈ ਇਹ ਕਹਾਣੀਆਂ ਲਿਖੀਆਂ ਤਾਂ ਕਿ ਉਹ ਇਸ ਫੰਧੇ ਤੋਂ ਬਚੇ ਰਹਿਣ।  ਥਾਂ ਥਾਂ ਤਾੜਨਾ ਹੈ:   ਰੀਤਿ ਨ ਜਾਨਤ ਪ੍ਰੀਤਿ ਕੀ, ਪੈਸਨ ਕੀ ਪ੍ਰਤੀਤਿ। ਬਿਛੂ ਬਿਸੀਅਰ ਬੇਸਵਾ, ਕਹਹੁ ਕਵਨ ਕੇ ਮੀਤ। (ਚਰਿਤ੍ਰ 16)  ਇਵੇਂ ਜਿਵੇਂ ਇਹ ਸਿਖਿਆ ਦੁਹਰਾਈ ਗਈ ਹੈ:   ਸੁਧ ਜਬ ਤੇ ਹਮ ਧਰੀ, ਬਚਨ ਗੁਰ ਦਏ ਹਮਾਰੇ ਪੂਤ! ਯਹੈ ਪ੍ਰਣ ਤੋਹਿ, ਪ੍ਰਾਣ ਜਬ ਲਗ ਘਟਿ ਥਾਰੇ, ਨਿਜ ਨਾਰੀ ਕੇ ਸੰਗ ਨੇਹੁ ਤੁਮ ਨੀਤ ਬਢਈਅਹੁ ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜਈਅਹੂ॥51॥ –ਪਰ ਨਾਰੀ ਕੇ ਭਜੇ ਸਹਸ ਬਾਸਵ ਭਗ ਪਾਏ ਪਰ ਨਾਰੀ ਕੇ ਭਜੇ ਚੰਦ੍ਰ ਕਾਲੰਕ ਲਗਾਏ ਪਰ ਨਾਰੀ ਕੇ ਹੇਤੁ, ਸੀਸ ‘ਦਸ ਸੀਸ ਗਵਾਯੋ ਹੋ ਪਰ ਨਾਰੀ ਕੈਹਤੁ, ਕਟਕ ਕਵਰਨ ਕੋ ਘਾਯੋ॥42॥  (ਚਰਿਤ੍ਰ 21) … Continue Reading →

ਸ੍ਰੀ ਦਸਮ ਗ੍ਰੰਥ ਦਾ ਇਤਿਹਾਸਕ ਅਤੇ ਅਧਿਆਤਮਕ ਪੱਖ – ਪ੍ਰੋ. ਅਨੁਰਾਗ ਸਿੰਘ 

ਸ੍ਰੀ ਦਸਮ ਗ੍ਰੰਥ ਦਾ ਇਤਿਹਾਸਕ ਅਤੇ ਅਧਿਆਤਮਕ ਪੱਖ  ਪ੍ਰੋ. ਅਨੁਰਾਗ ਸਿੰਘ ਗੁਰੂ, ਪੀਰ, ਪੈਗੰਬਰ, ਰਿਸ਼ੀ-ਮੁਨੀ, ਸਤਿਪੁਰਸ਼, ਮਹਾਤਮਾ, ਵੀਰ-ਪੁਰਸ਼, ਯੋਧੇ ਅਤੇ ਅਵਤਾਰ ਇਤਿਹਾਸ ਅਤੇ ਧਰਮ ਗ੍ਰੰਥਾਂ ਦੀ ਸਿਰਜਣਾ ਕਰਦੇ ਹਨ; ਵਿਦਵਾਨ … Continue Reading →

ਦਸਮੇਸ਼ ਰਚਨਾ ਵਿਚ ਵਹਿਮਾਂ-ਭਰਮਾਂ ਦਾ ਖੰਡਨ – ਸ. ਇੰਦਰਜੀਤ ਸਿੰਘ ਗੋਗੋਆਣੀ 

ਦਸਮੇਸ਼ ਰਚਨਾ ਵਿਚ ਵਹਿਮਾਂ-ਭਰਮਾਂ ਦਾ ਖੰਡਨ ਸ. ਇੰਦਰਜੀਤ ਸਿੰਘ ਗੋਗੋਆਣੀ  ਯੁੱਗ ਕੋਈ ਵੀ ਹੋਵੇ, ਮਨੁੱਖੀ ਮਾਨਸਿਕਤਾ ਭੈ ਤੇ ਲੋਭ ਦਾ ਹਮੇਸ਼ਾ ਸ਼ਿਕਾਰ ਰਹੀ ਹੈ। ਇਨ੍ਹਾਂ ਦੋਵਾਂ ਕਮਜ਼ੋਰੀਆਂ ਦੇ ਅੰਤਰਗਤ ਮਨੁੱਖ ਨੇ ਅਨੇਕ … Continue Reading →

“ਹਮ ਇਹ ਕਾਜ ਜਗਤ ਮੋ ਆਏ” – ਭਾਈ ਵਰਿਆਮ ਸਿੰਘ

ਹਮ ਇਹ ਕਾਜ ਜਗਤ ਮੋ ਆਏ॥   ਭਾਈ ਵਰਿਆਮ ਸਿੰਘ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣਾ ਇਸ ਧਰਤੀ ਉੱਪਰ ਪ੍ਰਗਟ ਹੋਣ ਦਾ ਮਕਸਦ ਬਚਿਤ੍ਰ ਨਾਟਕ ਵਿਚ ਸਪੱਸ਼ਟ ਬਿਆਨ ਕਰ … Continue Reading →

ਸਾਹਿਬ-ਏ-ਕਮਾਲ – ਮਨਜੀਤ ਸਿੰਘ ਕਲਕੱਤਾ

ਸਾਹਿਬ-ਏ-ਕਮਾਲ *ਮਨਜੀਤ ਸਿੰਘ ਕਲਕੱਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਚਿੱਤਰ ਹਰ ਸਿੱਖ ਸ਼ਰਧਾਲੂ ਦੇ ਹਿਰਦੇ ਵਿੱਚ ਉਕਰਿਆ ਹੋਇਆ ਹੈ ਉਹ ਬੜਾ ਤੇਜੱਸਵੀ, ਖੋਜ ਭਰਪੂਰ ਤੇ ਜਲਾਲੀ ਹੈ … Continue Reading →

ਮਿਤ੍ਰ ਪਿਆਰੇ ਨੂੰ – ਗੁਰਮਤਿ ਪ੍ਰਕਾਸ਼

ਮਿਤ੍ਰ ਪਿਆਰੇ ਨੂੰ…. ਮਿਤ੍ਰ ਪਿਆਰੇ ਨੂੰ, ਹਾਲੁ ਮੁਰੀਦਾਂ ਦਾ ਕਹਣਾ॥ ਤੁਧੁ ਬਿਨੁ ਰੋਗੁ ਰਜਾਇਯਾਂ ਦਾ ਓਢਣੁ, ਨਾਗ ਨਿਵਾਸਾਂ ਦਾ ਰਹਣਾ॥ ਸੂਲ ਸੁਰਾਹੀ ਖੰਜਰ ਪਿਯਾਲਾ, ਬਿੰਗੁ ਕਸਾਇਯਾਂ ਦਾ ਸਹਣਾ॥ ਯਾਰੜੇ ਦਾ … Continue Reading →