Lectures at Dasam Bani Samagam (Jalandhar 2003)

ਸ੍ਰੀ ਦਸਮ ਗ੍ਰੰਥ ਬਾਬਤ ਭਾਈ ਮਨੀ ਸਿੰਘ ਦੀ ਇਤਿਹਾਸਕ ਚਿੱਠੀ – ਇਕ ਸਮੀਖਿਆ – ਡਾ. ਹਰਿਭਜਨ ਸਿੰਘ

ਸ੍ਰੀ ਦਸਮ ਗ੍ਰੰਥ ਬਾਬਤ ਭਾਈ ਮਨੀ ਸਿੰਘ ਦੀ ਇਤਿਹਾਸਕ ਚਿੱਠੀ – ਇਕ ਸਮੀਖਿਆ ਡਾ. ਹਰਿਭਜਨ ਸਿੰਘ  (ਪੰਜਾਬੀ ਯੂਨੀਵਰਸਿਟੀ ਪਟਿਆਲਾ) ‘ਦਸਮ ਗ੍ਰੰਥ’ ਦੀ ਸੰਪਾਦਨਾ ਸੰਬੰਧੀ ਸਥਿਤੀ ਬਿਲਕੁਲ ਸਪਸ਼ਟ ਹੈ ਕਿ ਇਸ ਦੀ ਪਹਿਲੀ ਸੰਪਾਦਨਾ ਭਾਈ ਮਨੀ ਸਿੰਘ ਜੀ ਦੇ ਯਤਨਾਂ ਨਾਲ ਸੰਭਵ ਹੋਈ ਸੀ। ਇਸਬਾਰੇ ਭਾਈ ਮਨੀ ਸਿੰਘ ਜੀ ਦੁਆਰਾ ਮਾਤਾ ਸੁੰਦਰੀ ਜੀ ਨੂੰ ਲਿਖਿਆ ਇਕ ਪੱਤਰ ਉਪਲਬਧ ਹੈ, ਜਿਸ ਵਿਚ ਉਨ੍ਹਾਂ ਨੇ 303 ‘ਚਰਿਤਰ ਉਪਾਖਿਆਨ’ ਅਤੇ ‘ਕ੍ਰਿਸ਼ਨਅਵਤਾਰ’ ਦਾ ਪੂਰਬਾਰਧ ਮਿਲ ਜਾਣ ਅਤੇ ਇਸ ਦਾ ਉਤਰਾਰਧ ਅਥਵਾ ‘ਸ਼ਸਤ੍ਰ ਨਾਮ ਮਾਲਾ’ ਨਾ ਮਿਲਣ ਦਾ ਜ਼ਿਕਰ ਕੀਤਾ ਹੈ। ‘ਦਸਮ ਗ੍ਰੰਥ’ ਦੇ ਵਿਰੋਧੀ ਕੁਝਤਕਨੀਕੀ ਕਾਰਨਾਂ ਕਰ ਕੇ ਇਸ ਚਿੱਠੀ ਨੂੰ ਜਾਅਲੀ ਕਹਿੰਦੇ ਹਨ। ਉਨ੍ਹਾਂ ਦੇ ਮੁਖ ਇਤਰਾਜ਼ ਇਹ ਹਨ- ਇਹਪੱਤਰ ਨਿੱਬ ਨਾਲ ਲਿਖਿਆ ਗਿਆ ਹੈ ਅਤੇ ਭਾਈ ਮਨੀ ਸਿੰਘ ਦੁਆਰਾ ਨਿੱਬ ਦੀ ਵਰਤੋਂ ਕੀਤੇ ਜਾਣਾ ਪ੍ਰਮਾਣਿਤ ਕਰਨਾ ਔਖਾ ਹੈ । ਇਹਚਿੱਠੀ ਵਿਜੋਗਾਤਮਕ ਢੰਗ ਨਾਲ ਲਿਖੀ ਗਈ ਹੈ, ਜਦੋਂ ਕਿ ਉਸ ਸਮੇਂ ਦੀ ਲਿਖਤ ਸੰਜੋਗਤਮਕ ਢੰਗ ਨਾਲ ਲਿਖੀ ਹੋਣੀ ਚਾਹੀਦੀ ਸੀ। ਇਸਦੀਆਂ ਪੰਕਤੀਆਂ ਵਿਚ ਸੁਘੜਤਾ ਅਤੇ ਸੁੰਦਰਤਾ ਨਹੀਂ ਹੈ। ਇਸਚਿੱਠੀ ਵਿਚ ਬਿੰਦੀ ਦੀ ਵਰਤੋਂ ਹੋਈ ਹੈ, ਜੋ ਉਸ ਸਮੇਂ ਬਹੁਤ ਅਪ੍ਰਚਲਿਤ ਸੀ। ਪੂਰਨਵਿਸ਼ਰਾਮ ਚਿੰਨ੍ਹਾਂ ਦੀ ਵਰਤੋਂ ਵੀ ਬਹੁਤ ਹੋਈ ਹੈ। ਅੱਖਰਾਂਅਤੇ ਮਾਤ੍ਰਾਵਾਂ ਦਾ ਸਰੂਪ ਨਵਾਂ ਹੈ। ਇਸਵਿਚ 303 ਚਰਿਤ੍ਰਾਂ ਦਾ ਜ਼ਿਕਰ ਹੈ, ਜਦੋਂ ਕਿ ਕੁਲ ਚਰਿਤ੍ਰ 404 ਹਨ। ਇਸ ਵਿਚ ਦੁਤ ਅੱਖਰਾਂ ਦੀ ਵਰਤੋਂ ਨਾ ਕਰ ਕੇ ‘ਚਰਿਤਰ’ ਅਤੇ ‘ਕਰਿਸਨ’ ਲਿਖਿਆ ਹੈ, ਜੋ ਭਾਈ ਮਨੀ ਸਿੰਘ ਵੇਲੇ ਸੰਭਵ ਨਹੀਂ ਸੀ। ਵਿਰੋਧੀ ਪਖ ਦੀਆਂ ਉਪਰੋਕਤ ਯੁਕਤੀਆਂ ਆਧਾਰਹੀਨ ਹਨ। ਸਤਿਕਾਰ ਯੋਗ ਡਾ. ਰਤਨ ਸਿੰਘ ਜੱਗੀ ਜੀ ਦਾ ਵਿਚਾਰ ਹੈ ਕਿ ‘ਦਸਮ ਗ੍ਰੰਥ’ ਦੀਆਂ ਪੁਰਾਤਨ ਬੀੜਾਂਵਿਚ ਲਗੇ ‘ਖ਼ਾਸ ਦਸਖ਼ਤੀ ਪੱਤਰੇ’, ਨਿੱਬ ਨਾਲ ਲਿਖੇ ਗਏ ਹਨ। ਆਮ ਸਿਖਾਂ ਦਾ ਵਿਸ਼ਵਾਸ ਹੈ ਕਿ ਇਹ ਵਿਸ਼ੇਸ਼ ਪੱਤਰੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖਿਤਹਨ। ਡਾ. ਸਾਹਿਬ ਲਿਖਦੇ ਹਨ “ਸਾਧਾਰਣ ਵਿਸ਼ਵਾਸ ਅਨੁਸਾਰ ਇਹ ਲਿਪੀ ‘ਤੀਰ ਦੀ ਮੁਖੀ’ ਨਾਲ ਲਿਖੀ ਹੋਈ ਹੈ, ਪਰ ਉਸ ਸਮੇਂ ਤਕ ਜਦੋਂ ਇਹ (ਖ਼ਾਸ ਦਸਖ਼ਤੀ) ਪੱਤਰੇ ਲਿਖੇ ਗਏ ਸਨ, ਭਾਰਤ ਵਿਚ ਪੁਰਤਗਾਲੀ ਨਿੱਬ ਪਹੁੰਚ ਚੁਕੀ ਸੀ।” ਇਸ ਦਾ ਭਾਵ ਇਹ ਹੋਇਆ ਕਿ ਗੁਰੂ ਗੋਬਿੰਦ ਸਿੰਘ ਜੀ ਕੋਲ ਆਨੰਦਪੁਰ ਸਾਹਿਬ ਵਿਖੇਨਿੱਬ ਵਾਲੀ ਕਲਮ ਮੌਜੂਦ ਹੋਵੇਗੀ। ਜੇ ਇਹ ਠੀਕ ਹੈ ਤਾਂ ਭਾਈ ਮਨੀ ਸਿੰਘ ਜੀ ਦਾ ਸੰਪਰਕ ਦੇਸ਼ ਦੀ ਰਾਜਧਾਨੀ ਦਿੱਲੀ ਨਾਲ ਨਿਰੰਤਰ ਬਣਿਆ ਸੀ ਅਤੇ ਉਨ੍ਹਾਂ ਦਾਇਹ ਪੱਤਰ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਵੀ ਕੋਈ 4-5 ਸਾਲ ਬਾਅਦ ਦਾ ਹੈ। ਸੋ ਭਾਈ ਮਨੀ ਸਿੰਘ ਕੋਲ ਨਿੱਬ ਵਾਲੀ ਕਲਮ ਦਾ ਹੋਣਾ ਕੋਈਅਸੰਭਵ ਗਲ ਨਹੀਂ ਹੈ। ਦੂਜੀ ਯੁਕਤੀ ਦਾ ਵੀ ਕੋਈ ਪੁਸ਼ਟ ਆਧਾਰ ਨਹੀਂ ਹੈ। ਭਾਈ ਮਨੀ ਸਿੰਘ ਤੋਂ ਬਹੁਤ ਪਹਿਲਾਂ ਗੁਰੂ ਹਰਿਗੋਬਿੰਦ ਸਾਹਿਬ ਦੀਆਂ ਲਿਖਤਾਂ ਵਿਚ ਵਿਜੋਗਾਤਮਕ ਵਿਧੀ ਨਾਲਲਿਖੀ ਗਈ ਸਾਮਗਰੀ ਉਪਲਬਧ ਹੈ। ਇਸ ਸੰਬੰਧੀ ‘ਕਰਤਾਰਪੁਰੀ ਬੀੜ’ ਵਿਚ ਉਨ੍ਹਾਂ ਦਾ ਨੀਸਾਣ ਅਤੇ ਹੁਕਮਨਾਮੇ ਵੇਖੇ ਜਾ ਸਕਦੇ ਹਨ। ਬਾਬਾ ਗੁਰਦਿੱਤਾ ਜੀ ਦਾਹੁਕਮਨਾਮਾ, ਗੁਰੂ ਹਰਿ ਰਾਏ ਜੀ ਦਾ ਨੀਸਾਣ, ਗੁਰੂ ਤੇਗ ਬਹਾਦਰ ਜੀ ਦੇ ਨੀਸਾਣ, ਗੁਰੂ ਤੇਗ ਬਹਾਦਰ ਜੀ ਦੇ ਕੁਝ ਹੁਕਮਨਾਮੇ ਵੀ ਸੰਜੋਗਾਤਮਕ ਵਿਧੀ ਨਾਲ ਨਹੀਂਲਿਖੇ ਗਏ। ਜਦੋਂ ਕਿ ਇਸ ਦੇ ਉਲਟ ਬਹੁਤ ਮਗਰਲਾ 4 ਫ਼ਰਵਰੀ 1862 ਈ. ਦਾ ਤਖ਼ਤ ਪਟਨਾ ਸਾਹਿਬ ਦਾ ਹੁਕਮਨਾਮਾ ਸੰਜੋਗਾਤਮਕ ਹੈ। ਇਸ ਤੋਂ ਸਪਸ਼ਟ ਹੈ ਕਿਇਸ ਆਧਾਰ ਉਤੇ ਲਿਖਤਾਂ ਦੀ ਪੜਚੋਲ ਕਰਨ ਨਾਲ ਠੀਕ ਨਤੀਜਿਆਂ ਤੇ ਪਹੁੰਚ ਜਣਾ ਨਿਸ਼ਚਿਤ ਨਹੀਂ ਹੈ। ਕੁਝ ਸਿਆਣੇ ਕਹਿੰਦੇ ਹਨ ਕਿ ਭਾਈ ਮਨੀ ਸਿੰਘ ਵਰਗੇਪਰਿਪੱਕ ਲਿਖਾਰੀ ਦੇ ਨਾਮ ਨਾਲ ਜੁੜੀ ਇਸ ਚਿੱਠੀ ਦੀਆਂ ਪੰਕਤੀਆਂ ਵਿਚ ਵਾਂਛਿਤ ਸੁਘੜਤਾ ਅਤੇ ਸੁੰਦਰਤਾ ਨਹੀਂ ਹੈ। ਪਰ ਇਹ ਵਿਦਵਾਨ ਅਜਿਹੀ ਵਿਚਿਤ੍ਰ ਦੁਵਿਧਾਦੇ ਸ਼ਿਕਾਰ ਹਨ ਕਿ ਅਗਲੇ ਸਾਹੇ ਇਹ ਤਰਕ ਦੇ ਦੇਂਦੇ ਹਨ ਕਿ ਇਸ ਚਿੱਠੀ ਦੇ ਅਖਰਾਂ ਦੀ ਸੋਹਣੀ ਬਣਤਰ ਉਸ ਸਮੇਂ ਸੰਭਵ ਨਹੀਂ ਸੀ ਹੋ ਸਕਦੀ। ਕਿਹੜੀ ਗਲਇਨ੍ਹਾਂ ਸਿਆਣਿਆਂ ਦੀ ਮੰਨੀ ਜਾਵੇ ਅਤੇ ਕਿਹੜੀ ਛਡੀ ਜਾਵੇ, ਇਹ ਨਿਰਣਾ ਕਰਨਾ ਹੀ ਮੁਸ਼ਕਿਲ ਕੰਮ ਹੈ। ਮੈਨੂੰ ਯੂਨੀਵਰਸਿਟੀ ਨੇ ਲਿਖਣ-ਪੜ੍ਹਨ ਦੀ ਡਿਊਟੀ ਦਿੱਤੀਹੈ, ਪਰ ਮੇਰੀ ਲੇਖਣੀ ਵਿਚ ਖ਼ੂਬਸੂਰਤੀ ਦਾ ਅਭਾਵ ਹੈ, ਜਦੋਂ ਕਿ ਮੈਂ ਹਿੰਦੀ ਭਾਸ਼ੀ ਉਤਰਾਂਚਲ ਪ੍ਰਦੇਸ਼ ਦੇ ਇਕ ਅਜਿਹੇ ਸਿਖ ਕਲਰਕ ਨੂੰ ਜਾਣਦਾ ਹਾਂ, ਜਿਸ ਦੀ ਲਿਖਤਵੇਖ ਕੇ ਇਹ ਅੰਦਾਜ਼ਾ ਲਾਉਣਾ ਹੀ ਮੁਸ਼ਕਿਲ ਹੈ ਕਿ ਇਹ ਹਥ ਲਿਖਤ ਹੈ ਜਾਂ ਛਾਪੇ ਖਾਨੇ ਦੀ ਛਪਾਈ ਹੈ। ਇਹ ਚਿੱਠੀ ਕੋਈ ਇਤਨੀ ਮਾੜੀ ਵੀ ਨਹੀਂ ਲਿਖੀ ਹੋਈ ਕਿਲਿਖਣ ਵਾਲੇ ਨੂੰ ਵਿਦਿਤ ਵਿਅਕਤੀ ਮੰਨਣ ਵਿਚ ਕੋਈ ਔਖ ਹੋਵੇ। ਇਸ ਤਰਕ ਵਿਚ ਵੀ ਕੋਈ ਦਮ ਨਹੀਂ ਹੈ ਕਿ ਇਸ ਚਿੱਠੀ ਵਿਚ ਬਿੰਦੀ ਦੀ ਵਰਤੋਂ ਹੋਈ ਹੈ, ਜੋ ਉਸਵੇਲੇ ਪ੍ਰਚਲਿਤ ਨਹੀਂ ਸੀ, ਕਿਉਂਕਿ ਗੁਰੂ ਗ੍ਰੰਥ ਸਾਹਿਬ, ਜੋ ਭਾਈ ਮਨੀ ਸਿੰਘ ਦੇ ਪੱਤਰ ਤੋਂ ਇਕ ਸਦੀ ਪਹਿਲਾਂ ਸੰਪਾਦਿਤ ਹੋ ਚੁਕਿਆ ਸੀ, ਵਿਚ ਵਿਸ਼ੇਸ਼ ਤੌਰ ਤੇ ‘ਮਲਾਰ’ ਰਾਗ ਦੀ ਵਾਰ ਲਿਖਦਿਆਂ ਬਿੰਦੀ ਦੀ ਵਰਤੋਂ ਬਹੁਤ ਕੀਤੀ ਗਈ ਹੈ। ਇਹ ਤਥ ਬੇਬੁਨਿਆਦ ਹੈ ਕਿ ਭਾਈ ਜੀ ਦੇ ਪੱਤਰ ਵਿਚ ਪੂਰਣ ਵਿਸ਼ਰਾਮ-ਚਿੰਨ੍ਹਾਂ ਦੀ ਅਧਿਕ ਵਰਤੋਂ ਹੋਈ ਹੈ, ਜੋ ਹੋਰ ਹੁਕਮਨਾਮਿਆਂ ਆਦਿ ਵਿਚ ਨਹੀਂ ਹੈ, ਪੰਜਾਬੀਯੂਨੀਵਰਸਿਟੀ ਦੁਆਰਾ ਪ੍ਰਕਾਸ਼ਿਤ ‘ਹੁਕਮਨਾਮੇ’ ਪੁਸਤਕ ਦਾ ਦੂਜਾ ਹੁਕਮਨਾਮਾ ਗੁਰੂ ਹਰਿਗੋਬੰਦ ਸਾਹਿਬ ਦਾ ਹੈ ਅਤੇ ਇਸ ਵਿਚ ਪੂਰਣ ਵਿਸ਼ਰਾਮ-ਚਿੰਨ੍ਹ ਦੀਵਿਆਪਕ ਵਰਤੋਂ ਹੋਈ ਹੈ। ਇਸੇ ਪੁਸਤਕ ਵਿਚ ਹੁਕਮਨਾਮਾ ਨੰਬਰ 66 ਬਾਬਾ ਬੰਦਾ ਸਿੰਘ ਬਹਾਦਰ ਦਾ ਹੈ। ਇਸ ਵਿਚ ਵੀ ਵਿਸ਼ਰਾਮ-ਚਿੰਨ੍ਹ ਵਾਰ-ਵਾਰ ਵਰਤਿਆਗਿਆ ਹੈ। ਇਸ ਪੱਤਰ ਨੂੰ ਨਕਲੀ ਦੱਸਣ ਵਾਲੇ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਵਿਚ ਅੱਖਰਾਂ ਅਤੇ ਮਾਤ੍ਰਾਵਾਂ ਦਾ ਸਰੂਪ ਨਵੀਨ ਹੈ, ਜੋ ਭਾਈ ਮਨੀ ਸਿੰਘ ਤੋਂ ਬਾਅਦਦਾ ਹੀ ਹੋ ਸਕਦਾ ਹੈ। ਇਹ ਦਲੀਲ ਵੀ ਮੰਨਣ ਯੋਗ ਨਹੀਂ ਹੈ, ਕਿਉਂਕਿ ਇਹ ਸਾਰਾ ਕੁਝ ਕਿਸੇ ਵਿਅਕਤੀ ਦੀ ਲੇਖਣੀ ਉਤੇ ਨਿਰਭਰ ਕਰਦਾ ਹੈ। ਨੌਵੇਂ ਗੁਰੂ ਜੀ ਦੇਹੁਕਮਨਾਮਿਆਂ ਵਿਚ ਲਿਖਾਰੀ ਦੀ ਲਿਖਤ ਅਤੇ ਗੁਰੂ ਜੀ ਦੀ ਲਿਖਤ ਦੇ ਅੱਖਰਾਂ ਵਿਚ ਇਤਨਾ ਅੰਤਰ ਹੈ ਕਿ ਇਹੋ ਜਿਹੀਆਂ ਖੋਜ-ਕਸੌਟੀਆਂ ਦੇ ਆਧਾਰ ਤੇ ਦੋਵੇਂ ਇਕਕਾਲ ਦੇ ਸਿੱਧ ਨਹੀਂ ਕੀਤੇ ਜਾ ਸਕਦੇ (ਵੇਖੋ ਹੁਕਮਨਾਮਾ ਨੰਬਰ 8, 25, 27, 28, 29, 30 ਆਦਿ)। ਦਸਵੇਂ ਗੁਰੂ ਜੀ ਦੇ ਹੁਕਮਨਾਮਾ ਨੰਬਰ 33, 34, 36, 41, 42, 43, 44, 45, … Continue Reading →