ਬਚਿੱਤ੍ਰ ਗੁਰੂ ਦੀ ਬਚਿੱਤ੍ਰ ਗਾਥਾ – ਸ੍ਰ. ਗੁਰਚਰਨਜੀਤ ਸਿੰਘ ਲਾਂਬਾ

ਬਚਿੱਤ੍ਰ ਗੁਰੂ ਦੀ ਬਚਿੱਤ੍ਰ ਗਾਥਾ

ਸ੍ਰ. ਗੁਰਚਰਨਜੀਤ ਸਿੰਘ ਲਾਂਬਾ

ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਅਤੇ ਬਹੁਤ ਹੀ ਥੋੜ੍ਹੇ ਜਿਹੇ ਸਮੇਂ ਲਈ ਉਨ੍ਹਾਂ ਦੀ ਸੰਸਾਰ ਯਾਤਰਾ ਮਾਨਵਤਾ ਦੇ ਇਤਿਹਾਸ ਵਿੱਚ ਇਕ ਅਹਿਮ ਪੜਾਅ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਜਿਵੇਂ ਸਾਰੀ ਲੋਕਾਈ, ਸਾਰਾ ਬ੍ਰਹਿਮੰਡ ਹੀ ਗੁਰੂ ਸਾਹਿਬ ਦੀ ਰੂਹਾਨੀ ਜੋਤਿ ਨੂੰ ਆਪਣਾ ਧੁਰਾ ਮੰਨ ਕੇ ਉਸਦੀ ਪਰਿਕਰਮਾ ਕਰਨ ਲੱਗ ਪਿਆ।

ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤ੍ਰ ਸਭੈ ਅਵਲੋਕ ਚਪੈਂਗੇ ਦੇ ਨਿਸ਼ਾਨੇ ਦੀ ਪੂਰਤੀ ਲਈ ਕਰਤਾ ਪੁਰਖ ਦੇ ਹੁਕਮ ਅਨੁਸਾਰ ਪ੍ਰਗਟੀ ਗੁਰੂ ਨਾਨਕ ਜੋਤਿ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਿੱਚ ਆਪਣੇ ਕਾਰਜ ਦੀ ਸੰਪੂਰਨਤਾ ਕਰਦਿਆਂ ਪਸ਼ੂ, ਪ੍ਰੇਤ ਵਰਗੀਆਂ ਮਾਨਸ ਰੂਪ ਵਿੱਚ ਵਿਚਰ ਰਹੀਆਂ ਜੂਨਾਂ ਨੂੰ ਅਕਾਲ ਪੁਰਖ਼ ਦਾ ਨਿੱਜ ਰੂਪ ਅਤੇ ਸਰੂਪ ਪ੍ਰਦਾਨ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਆਗਮਨ ਅਤੇ ਜੀਵਨ ਯਾਤਰਾ ਇੱਕ ਬਿਜਲੀ ਦੀ ਚਮਕ ਨਿਆਈ ਸੀ। ਇਸ ਦੀ ਜ਼ਿੰਦਗੀ ਲੰਮੀ ਤਾਂ ਨਹੀਂ ਹੁੰਦੀ ਪਰ ਇਹ ਜਿਤਨੀ ਦੇਰ ਹੁੰਦੀ ਹੈ ਇਸ ਵਿੱਚ ਚਮਕ ਅਤੇ ਗਰਜ ਹੁੰਦੀ ਹੈ।

ਹਜ਼ੂਰ ਦੀ ਜ਼ਿੰਦਗੀ ਅਤੇ ਜੀਵਨ ਦਾ ਹਰ ਪੱਖ ਵਚਿਤ੍ਰਤਾ ਭਰਿਆ ਸੀ। ਉਨ੍ਹਾਂ ਦੇ ਪ੍ਰਕਾਸ਼ ਹੁੰਦੇ ਸਾਰ ਪੀਰ ਭੀਖਣ ਸ਼ਾਹ ਦਾ ਪੱਛਮ ਦੀ ਬਜਾਏ ਪੂਰਬ ਵੱਲ ਸਿਜਦਾ ਕਰਨਾ, ਉਨ੍ਹਾਂ ਦੀ ਛੱਬ -ਰੱਬ ਦਾ ਸਰਗੁਣ ਸਰੂਪ, ਉਨ੍ਹਾਂ ਦੀ ਕਲਗੀ – ‘ਨੂਰਾਨੀ’, ਉਨ੍ਹਾਂ ਦੀ ਕ੍ਰਿਪਾਨ – ਸ੍ਰੀ ਸਾਹਿਬ, ਉਨ੍ਹਾਂ ਦਾ ਖੰਡਾ – ਦੋਧਾਰਾ, ਉਨ੍ਹਾਂ ਦਾ ਝੰਡਾ ਨਿਸ਼ਾਨ ਸਾਹਿਬ, ਉਨ੍ਹਾਂ ਦਾ ਨਗਾਰਾ – ਪਰਬਤਾਂ ਵਿੱਚ ਗੂੰਜ ਪੈਦਾ ਕਰਨ ਵਾਲਾ ਰਣਜੀਤ ਨਗਾਰਾ, ਉਨ੍ਹਾਂ ਦਾ ਜੈਕਾਰਾ – ਸਤਿ ਸ੍ਰੀ ਅਕਾਲ, ਉਨ੍ਹਾਂ ਦਾ ਖ਼ਾਲਸਾ – ਅਬਿਨਾਸ਼ੀ, ਉਨ੍ਹਾਂ ਦੀ ਗੂੰਜ – ਦੇਗ ਤੇਗ ਫ਼ਤਹਿ॥, ਉਨ੍ਹਾਂ ਦੇ ਪੀਰ – ਅਸਤ੍ਰ-ਸ਼ਸਤ੍ਰ, ਉਨ੍ਹਾਂ ਦੀ ਮੋਹਰ – ਕੇਸ, ਉਨ੍ਹਾਂ ਦਾ ਕੀਰਤਨੀ ਸਾਜ਼ – ਤਾਊਸ, ਉਨ੍ਹਾਂ ਦਾ ਘੋੜਾ – ਨੀਲਾ, ਉਨ੍ਹਾਂ ਦਾ ਹਾਥੀ – ਪ੍ਰਸਾਦੀ, ਉਨ੍ਹਾਂ ਦਾ ਬਾਜ਼ – ਚਿੱਟਾ, ਉਨ੍ਹਾਂ ਦਾ ਤੀਰ ਸੋਨੇ ਦੀ ਚੁੰਝ ਜੜਤ, ਉਨ੍ਹਾਂ ਦਾ ਦਾਨ ਸਰਬੰਸ ਦਾਨ, ਉਨ੍ਹਾਂ ਦੇ ਆਸ਼ਕ – ਪਰਿਵਾਰ ਵਾਰਨ ਵਾਲੇ ਪੀਰ ਬੁੱਧੂ ਸ਼ਾਹ ਤੇ ਨਬੀ ਖਾਂ-ਗਨੀ ਖਾਂ ਵਰਗੇ, ਉਨ੍ਹਾਂ ਦੇ ਯੋਧੇ ਭਾਈ ਬਚਿੱਤਰ ਸਿੰਘ ਵਰਗੇ, ਉਨ੍ਹਾਂ ਦੇ ਸੰਗ੍ਰਾਮ ਧਰਮ ਯੁੱਧ, ਉਨ੍ਹਾਂ ਦਾ ਚਾਅ ਸ਼ਸਤ੍ਰਨ ਸਿਓ ਜੂਝ ਮਰਨ ਦੀ ਲਾਲਸਾ, ਉਨ੍ਹਾਂ ਦਾ ਹਮਲਾਵਰ ਨੂੰ ਜਵਾਬ ਭਾਈ ਘਨ੍ਹੱਈਆ, ਉਨ੍ਹਾਂ ਦੇ ਪੰਜ ਪਿਆਰੇ ਸਿਰ ਧਰ ਤਲੀ ’ਤੇ ਰੱਖ ਪ੍ਰੀਤਮ ਦੀ ਗਲੀ ’ਤੇ ਟੁਰਨ ਵਾਲੇ, ਉਨ੍ਹਾਂ ਦੇ ਮੁਕਤੇ ਆਪਣੇ ਲਹੂ ਨਾਲ ਬੇਦਾਵਾ ਪੜਵਾਣ ਵਾਲੇ, ਉਨ੍ਹਾਂ ਦਾ ਸਿੱਖ ਦੇ ਬਿਰਦ ਬਾਣੇ ਦੀ ਪੈਜ ਰੱਖਣ ਲਈ ਸਾਰੀ ਰਾਤ ਪਹਿਰੇਦਾਰ ਬਣਨਾ, ਉਨ੍ਹਾਂ ਦਾ ਬਿਖੜੇ ਸਮੇਂ ਵਿੱਚ ਵੀ ਮਿਤ੍ਰ ਪਿਆਰੇ ਦੀ ਸਦਾਅ ਦੇਣੀ, ਉਨ੍ਹਾਂ ਦਾ ਚਾਰੋਂ ਸਾਹਿਬਜ਼ਾਦੇ ਸ਼ਹੀਦ ਕਰਵਾ ਕੇ ਕਹਿਣਾ ਇਨ ਪੁਤ੍ਰਨ ਕੇ ਸੀਸ ਪੇ ਉਨ੍ਹਾਂ ਦੀ ਕੁਰਬਾਨੀ ਦੀ ਇੰਤਹਾ ਪਿਤਾ ਦੇ ਕੇਵਲ ਸੀਸ ਦਾ ਸਸਕਾਰ, ਵੱਡੇ ਸਾਹਿਬਜ਼ਾਦਿਆਂ ਦੇ ਕੇਵਲ ਸਰੀਰਾਂ ਦੇ ਦਰਸ਼ਨ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਸਿਰਫ਼ ਸੁਨੇਹਾ ਹੀ ਪ੍ਰਾਪਤ ਹੋਣਾ, ਉਨ੍ਹਾਂ ਦਾ ਸਾਰਾ ਪਰਿਵਾਰ ਲੇਖੇ ਲੱਗ ਜਾਣ ਦੇ ਬਾਵਜੂਦ ਅਕਾਲ ਪੁਰਖ਼ ਨੂੰ ਕਮਾਲੇ ਕਰਾਮਾਤ ਕਾਇਮ ਕਰੀਮ ਰਜ਼ਾ ਬਖ਼ਸ਼, ਰਾਜ਼ਕ, ਰਿਹਾਕੁਨ, ਰਹੀਮ ਕਹਿ ਕੇ ਮੁਖਾਤਬ ਕਰਨਾ, ਉਨ੍ਹਾਂ ਦਾ ਨਿਸ਼ਾਨਾ ਜਾਂ ਮੰਜ਼ਿਲੇ ਮਕਸੂਦ ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ, ਉਨ੍ਹਾਂ ਦਾ ਜ਼ਫ਼ਰਨਾਮਾ ਵਾਹਿਗੁਰੂ ਜੀ ਕੀ ਫਤਹਿ ਦਾ ਐਲਾਨਨਾਮਾ, ਉਨ੍ਹਾਂ ਦਾ ਰੱਬ ਨੂੰ ਅਦੁੱਤੀ ਅਰਜ਼ਨਾਮਾ ਬੇਨਤੀ ਚੌਪਈ, ਉਨ੍ਹਾਂ ਦੀ ਪੂਜਾ ਅਕਾਲ, ਉਨ੍ਹਾਂ ਦਾ ਪਰਚਾ ਗ੍ਰੰਥ ਦਾ, ਉਨ੍ਹਾਂ ਦੀ ਦਰਸ਼ਨ ਦੀ ਲਾਲਸਾ ਖਾਲਸੇ ਦੇ ਦਰਸ਼ਨ, ਉਨ੍ਹਾਂ ਦੀ ਅਰਦਾਸ, ਭਲਾ ਸਰਬੱਤ ਦਾ, ਉਨ੍ਹਾਂ ਦਾ ਬਾਣੀ ਲਈ ਸਤਿਕਾਰ ਆਦਿ ਗ੍ਰੰਥ ਨੂੰ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਕਹਿ ਕੇ ਸਿਰ ਝੁਕਾ ਦੇਣਾ, ਉਨ੍ਹਾਂ ਦਾ ਖਾਲਸੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਬਣਾ ਦੇਣਾ। ਉਨ੍ਹਾਂ ਦੀ ਜੁਗਤੀ ਦੇਗ ਤੇਗ ਫ਼ਤਹਿ, ਉਨ੍ਹਾਂ ਦੇ ਦਰਬਾਰ ਦੇ ਸ਼ਿੰਗਾਰ ਕਵੀ, ਗੁਣੀ, ਗਿਆਨੀ ਅਤੇ ਵਿਦਵਾਨ। ਉਨ੍ਹਾਂ ਦੀ ਬਖ਼ਸ਼ਿਸ਼ ਬਾਣਾ ਤੇ ਬਾਣੀ। ਉਨ੍ਹਾਂ ਦੇ ਹੁਕਮ ਰਹਿਤ ਦੀ ਪ੍ਰਪੱਕਤਾ, ਉਨ੍ਹਾਂ ਦੀ ਬਰਕਤ ਪੰਜ ਕਕਾਰ, ਉਨ੍ਹਾਂ ਦੀ ਤਾੜਨਾ ਚਾਰ ਕੁਰਹਿਤਾਂ, ਉਨ੍ਹਾਂ ਦਾ ਐਲਾਨ ਏਕ ਬਿਨਾ ਮਨ ਨੈਕ ਨ ਆਨੇ। ਉਨ੍ਹਾਂ ਦਾ ਵਾਰਸ ਅਤੇ ਵਿਰਾਸਤ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ। ਉਨ੍ਹਾਂ ਦੀ ਆਤਮਾ ਗੁਰੂ ਗ੍ਰੰਥ ਵਿੱਚ, ਉਨ੍ਹਾਂ ਦਾ ਸਰੀਰ ਗੁਰੂ ਪੰਥ ਵਿੱਚ। ਸਭ ਵਚਿੱਤ੍ਰ ਮਈ, ਸਭ ਵਚਿੱਤ੍ਰਤਾ ਭਰਪੂਰ। ਐਸੋ ਕੋਨ ਬਲੀ ਰੇ॥

ਐਸੇ ਗੁਰਦੇਵ ਬਾਰੇ ਇਹੋ ਹੀ ਕਿਹਾ ਫਬਦਾ ਹੈਸ

ਸੁਪਨ ਚਰਿਤ੍ਰ ਚਿਤ੍ਰ ਬਾਨਕ ਬਨੇ ਬਚਿਤ੍ਰ
ਪਾਵਨ ਪਵਿਤ੍ਰ ਮਿਤ੍ਰ ਆਜ ਮੇਰੈ ਆਏ ਹੈ॥ 
(ਕਬਿੱਤ ਭਾਈ ਗੁਰਦਾਸ 205)

ਇਸੇ ਲਈ ਤਾਂ ਸ਼ਾਇਰੇ ਮਸ਼ਰਕ ਅਲਾਮਾ ਇਕਬਾਲ ਨੇ ਵੀ ਖ਼ਾਲਸੇ ਦੀ ਉਪਮਾ ਕਰਦਿਆਂ ਕਹਿ ਦਿੱਤਾ ਕਿ ਇਸ ਦੀਆਂ ਅਦਾਵਾਂ ਲਟ ਬੌਰੂ ਫ਼ਕੀਰਾਂ ਵਰਗੀਆਂ ਅਤੇ ਇਸਦਾ ਜਲਾਲ ਬਾਦਸ਼ਾਹਾਂ ਵਰਗਾ ਹੈ। ਇਹ ਗੁਰੂ ਦੇ ਸਿੱਖ ਤਲਵਾਰਾਂ ਦੀ ਛਾਂ ਥੱਲ੍ਹੇ ਪਲਦੇ ਹਨ। ਕਲੰਦਰਾਨਾ ਅਦਾਏਂ, ਸਿਕੰਦਰਾਨਾ ਜਲਾਲ-ਯੇ ਉਮਤੇ ਹੈਂ ਬਰਹਿਨਾਂ ਸ਼ਮਸ਼ੀਰੇਂ। ਚੰਦ ਸਤਰਾਂ ਵਿੱਚ ਹੀ ਹਕੀਮ ਮਿਰਜ਼ਾ ਅਲਹ ਯਾਰ ਖਾਂ ਜੋਗੀ ਰਹਿਮਾਨੀ ਕਲਗੀਧਰ ਪਿਤਾ ਦੇ ਇਸ ਬਚਿੱਤ੍ਰ ਨਾਟਕ ਦਾ ਵਰਣਨ ਕਰਦੇ ਹਨ,

ਕਰਤਾਰ ਕੀ ਸੁਗੰਦ ਹੈ ਨਾਨਕ ਕੀ ਕਸਮ ਹੈ।

ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ਼ ਵੁਹ ਕਮ ਹੈ।

ਹਰਚੰਦ ਮੇਰੇ ਹਾਥ ਮੇਂ ਪੁਰ ਜ਼ੋਰ ਕਲਮ ਹੈ।

ਸਤਿਗੁਰ ਕੇ ਲਿਖੂੰ ਵਸਫ ਕਹਾਂ ਤਾਬਿ ਰਕਮ ਹੈ।

ਇਕ ਆਂਖ ਸੇ ਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ।

ਸਾਹਿਲ ਕੋ ਯਾ ਮੰਝਧਾਰ ਕੋ ਯਾ ਲਹਿਰ ਕੋ ਦੇਖੇ।

ਕਲਗੀਧਰ ਪਿਤਾ ਸਰਬ ਤੇ ਸੰਪੂਰਨ ਕਲਾ ਭਰਪੂਰ ਸਮਰੱਥ ਗੁਰੂ ਹਨ। ਉਹ ਸਿੱਖ ਦੇ ਹਲਤ ਪਲਤ ਤੇ ਤਿੰਨਾਂ ਕਾਲਾਂ ਦੇ ਸਦਾ ਸਦਾ ਲਈ ਗੁਰ ਪਰਮੇਸਰ ਹਨ। ਇਸੇ ਲਈ ਤਾਂ ਹਰ ਸਿੱਖ ਨਿਤਾਪ੍ਰਤਿ ਅਰਦਾਸ ਵਿੱਚ ਜਾਚਨਾ ਕਰਦਾ ਹੈ, ‘ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਇ ਸਹਾਇ।’

ਉਸ ‘ਮੇਹਰਾਂ ਦੇ ਘਰ’ ਸਤਿਗੁਰੂ ਗੋਬਿੰਦ ਸਿੰਘ ਜੀ ਦੀਆਂ ਅਪਾਰ ਬਖ਼ਸ਼ਿਸ਼ਾਂ ਵਿੱਚੋਂ ਇਕ ਰਹਿਮਤ ਗੁਰਬਾਣੀ ਅਤੇ ਸਾਹਿਤ ਦਾ ਖ਼ਜ਼ਾਨਾ ਵੀ ਹੈ। ਸਾਹਿਤ ਦੇ ਕਦਰਦਾਨ ਗੁਰੂ ਜੀ ਨੇ ਬੇਅੰਤ ਕਵੀਆਂ ਨੂੰ ਨਿਵਾਜਿਆ ਤੇ ਬਵੰਜਾ ਕਵੀਆਂ ਨੂੰ ਹਜ਼ੂਰੀ ਕਵੀ ਹੋਣ ਦਾ ਮਾਣ ਵੀ ਬਖ਼ਸ਼ਿਆ। ਇਨ੍ਹਾਂ ਹਜ਼ੂਰੀ ਕਵੀਆਂ ਵਿੱਚੋਂ ਪ੍ਰਮੁੱਖ ਸਨ-ਅਣੀ ਰਾਇ, ਅੰਮ੍ਰਿਤ ਰਾਇ, ਆਸਾ ਸਿੰਘ, ਆਲਮ, ਸੁਖਾ ਸਿੰਘ, ਸੁਦਾਮਾ, ਸੈਨਾਪਤਿ, ਹੀਰ, ਹੰਸ ਰਾਮ, ਕੁੰਵਰੇਸ਼, ਧਰਮ ਸਿੰਘ, ਨੰਦ ਲਾਲ, ਮਦਨ ਸਿੰਘ ਤੇ ਮੰਗਲ। ਇਨ੍ਹਾਂ ਕਵੀਆਂ ਤੇ ਵਿਦਵਾਨਾਂ ਵਿੱਚ ਕਈ ਅਜਿਹੇ ਵੀ ਸਨ ਜੋ ਮੁਗ਼ਲ ਦਰਬਾਰ ਵਿੱਚ ਮਾਣ ਪ੍ਰਾਪਤ ਕਰਦੇ ਰਹੇ ਸਨ ਪਰ ਸੰਗਤੀ ਤੇ ਕੋਮਲ ਕਲਾਵਾਂ ਦੀ ਦੁਸ਼ਮਣ ਵਕਤੀ ਸਰਕਾਰ ਦੀਆਂ ਫ਼ਿਰਕੂ ਅਤੇ ਵਹਿਸ਼ੀਆਨਾ ਨੀਤੀਆਂ ਕਰਕੇ ਇਨ੍ਹਾਂ ਵਿੱਚੋਂ ਕਈ ਗੁਰੂ ਦੀ ਸ਼ਰਨ ਵਿੱਚ ਆ ਗਏ। ਇਨ੍ਹਾਂ ਸਾਰਿਆਂ ਨੇ ਵੀ ਮਹਾਨ ਰਚਨਾਵਾਂ ਰਚੀਆਂ। ਜਿਸ ਦਾ ਨਾਂ ਵਿਦਿਆ ਸਾਗਰ ਗ੍ਰੰਥ ਪ੍ਰਸਿੱਧ ਹੋਇਆ। ਇਨ੍ਹਾਂ ਕਵੀਆਂ ਦੀਆਂ ਕਾਫ਼ੀ ਰਚਨਾਵਾਂ ਖੋਜੀਆਂ ਨੇ ਪ੍ਰਾਪਤ ਕਰ ਲਈਆਂ ਹਨ। ਇਨ੍ਹਾਂ ਸਾਰੀਆਂ ਰਚਨਾਵਾਂ ਵਿੱਚ ਇਕ ਗੱਲ ਬਹੁਤ ਹੀ 3ੋਨੱੌੳ ਅ ਤੇ ਸਪੱਸ਼ਟ ਤੌਰ ’ਤੇ ਉਭਰ ਕੇ ਪ੍ਰਗਟ ਹੁੰਦੀ ਹੈ ਕਿ ਹਰ ਕਵੀ ਨੇ ਮੰਗਲ ਗੁਰੂ ਕਲਗੀਧਰ ਪਿਤਾ ਦਾ ਹੀ ਕੀਤਾ ਹੈ। ਪਰ ਗੁਰੂ ਸਾਹਿਬ ਦੀ ਆਪਣੀ ਸਾਰੀ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਮੰਗਲ ਕੇਵਲ ਅਕਾਲ ਪੁਰਖ਼ ਦਾ ਅਤੇ ਉਸਤਤਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦੁਰ ਜੀ ਤੱਕ ਦੀ ਹੀ ਹੈ। ਜਿਵੇਂ ਵਾਰ ਸ੍ਰੀ ਭਗੌਤੀ ਜੀ ਕੀ ਪਾ. 10॥ ਵਿੱਚ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦੁਰ ਜੀ ਤੱਕ ਦਾ ਮੰਗਲ ਕੀਤਾ ਗਿਆ ਹੈ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ! ਸਭ ਥਾਈਂ ਹੋਇ ਸਹਾਇ। ਪੰਥ ਨੇ ਅਰਦਾਸ ਵਿੱਚ ਸ਼ਾਮਿਲ ਕੀਤਾ ਹੈ। ਇਸੇ ਤਰ੍ਹਾਂ ‘ਅਪਨੀ ਕਥਾ’ ਵਿੱਚ ਵੀ ਗੁਰੂ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੱਕ ਦਾ ਵਰਣਨ ਕੀਤਾ ਹੈ। ਸਪੱਸ਼ਟ ਹੈ ਕਿ ਜੇਕਰ ਗੁਰੂ ਸਾਹਿਬ ਤੋਂ ਇਲਾਵਾ ਕੋਈ ਹੋਰ ਰਚਨਾ ਕਰੇਗਾ ਤਾਂ ਨੌਂ ਗੁਰੂ ਸਾਹਿਬ ਦੇ ਨਾਲ-ਨਾਲ ਦਸਮ ਪਾਤਸ਼ਾਹ ਦਾ ਜ਼ਿਕਰ ਜ਼ਰੂਰ ਕਰੇਗਾ। ਸਮੁੱਚੇ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਕਿਧਰੇ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤਿ ਨਹੀਂ ਹੈ।

ਕਵੀ ਗਵਾਲ ਸਾਹਿਬਾਂ ਦੀ ਬਾਣੀ ਬਾਰੇ ਬਿਆਨ ਕਰਦਾ ਹੈ ਕਿ ਹੇ ਸਤਿਗੁਰੂ ਸੱਚੇ ਪਾਤਸ਼ਾਹ! ਆਪ ਜੀ ਦੀ ਬਾਣੀ ਪੜ੍ਹ ਕੇ ਇਸ ਸੰਸਾਰ ਵਿੱਚ ਜੀਵਨ ਮੁਕਤ ਹੋਇਆ ਜਾ ਸਕਦਾ ਹੈ। ਇਸ ਦੇ ਪਠਨ ਨਾਲ ਸੰਤ ਸਿਪਾਹੀ ਦੀ ਬਿਰਤੀ ਯਾਨਿ ਕਿ ਸਾਧੂ ਬਿਰਤੀ ਵਾਲੇ ਸ਼ੋਰ ਦੀ ਨਿਆਈਂ ਤੇ ਸ਼ੇਰ ਸਾਧੂ ਬਿਰਤੀ ਨਾਲ ਨਿਵਾਜੇ ਜਾਂਦੇ ਹਨ। ਇਸ ਬਾਣੀ ਦੀ ਕ੍ਰਿਪਾ ਸਦਕਾ ਗੁਰੂ ਕੇ ਸਿੱਖ ਨਾਮ ਕਰਕੇ ਸ਼ੇਰ ਹੋ ਜਾਂਦੇ ਹਨ ਅਤੇ ਜੋ ਮੈਦਾਨੇ ਜੰਗ (ਸਮਰ) ਵਿੱਚ ਵੀ ਸ਼ੇਰ ਦੀ ਤਰ੍ਹਾਂ ਗਰਜਦੇ ਹਨ ਅਤੇ ਜਗਤ ਵਿੱਚ ਵੀ ਸ਼ੇਰ (ਸ਼ਿਰੋਮਣੀ) ਹੋ ਜਾਂਦੇ ਹਨ।

ਪਢ ਕੈ ਤਿਹਾਰੀ ਬਾਨੀ ਸ੍ਰੀਮਨ ਗੋਬਿੰਦ ਸਿੰਘ,
ਜੀਵਨ ਮੁਕਤ ਜਨ ਹੋਯ ਰਹੈਂ ਅਗ ਮੇ।
ਸਾਧੁ ਮੇਨ ਸ਼ੇਰਪਨ ਸ਼ੇਰ ਮੇਨ ਸਾਧੁਮਨ,
ਦੋਊ ਪਨ ਦੇਖਿਯਤ ਆਪ ਹੀ ਕੇ ਮਗ ਮੇ।…
ਸਿਖ ਜੇ ਤਿਹਾਰੇ ਸਭ ਸੰਗਯਾ ਮਾਹਿ ਸਿੰਘ ਭਯੋ,
ਸਮਰ ਮੇ ਸਿੰਘ ਭਯੋ ਸਿੰਘ ਭਯੋ ਜਗ ਮੇ॥

ਗੁਰੂ ਨਾਨਕ ਸਾਹਿਬ ਦੇ ਸਮੇਂ ਵਿੱਚ ਰਾਗ ਕੇਵਲ ਰਾਗ ਰੰਗ ਹੋ ਕੇ ਰਹਿ ਗਿਆ ਸੀ ਤੇ ਇਸਲਾਮ ਵਿੱਚ ਇਸ ਨੂੰ ਹਰਾਮ ਤੱਕ ਕਹਿ ਦਿੱਤਾ ਗਿਆ। ਗੁਰੂ ਸਾਹਿਬ ਨੇ ਇਸ ਰਾਗ ਵਿੱਚ ਸ਼ਬਦ ਪਾ ਕੇ ਕਾਦਰ ਦੀ ਉਸਤਤਿ ਕਰਕੇ ਇਸ ਨੂੰ ਪਾਵਨਤਾ ਬਖ਼ਸ਼ੀ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਸਮਾਂ ਵੀ ਸਾਹਿਬ ਦੇ ਸ਼ਿੰਗਾਰ ਰਸ ਦਾ ਕਾਲ ਸੀ। ਸਾਹਿਤ ਵਿੱਚ ਨੌਂ ਰਸ ਹੁੰਦੇ ਹਨ। ਕੋਈ ਵੀ ਕਵੀ ਕਿਸੇ ਇਕ ਰਸ ਵਿੱਚ ਪ੍ਰਬੀਨਤਾ ਹਾਸਿਲ ਕਰ ਸਕਦਾ ਹੈ ਜਾਂ ਵੱਧ ਤੋਂ ਵੱਧ ਦੋ ਰਸਾਂ ਵਿੱਚ। ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਲਮ ਨੇ ਰੀਤੀ ਕਾਲ ਦੇ ਸਮੇ 3ੋੂੱ ਵੀ ਨੌਂ ਦੇ ਨੌਂ ਰਸਾਂ ਵਿੱਚ ਹੀ ਸਾਹਿਤ ਦੀ ਸਿਰਜਨਾ ਕੀਤੀ। ਇਸ ਬਾਰੇ ਹਜ਼ੂਰ ਦਾ ਦਰਬਾਰੀ ਕਵੀ ਅੰਮ੍ਰਿਤ ਰਾਇ ਲਿਖਦਾ ਹੈ,
ਪ੍ਰਿਯਾ ਪ੍ਰੇਮ ਸੋ ਸ਼ਿੰਗਾਰੀ, ਹਾਸਯ ਸੋ ਵਿਨੋਦ ਭਾਰੀ,

ਦੀਨਨ ਪੈ ਕਰਣਾਨੁਖਾਰੀ ਸੁਖੋਦੀਨੋ ਹੈ।
ਕੀਨੇ ਆਰਿ ਰੁੰਡ ਮੁੰਡ ਰੌਦ੍ਰ ਰਸ ਭਰਯੋ ਝੁੰਡ,
ਫੌਜਨ ਸੁਧਾਰਨ ਮੇ ਵੀਰ ਰਸ ਕੀਨੋ ਹੈ।
ਡੰਕ ਧੁਨ ਲੋਕ ਭਯਭੀਤ ਸਤ੍ਰ ਵਾਮ ਨਿੰਦਾ
ਵਿਕ੍ਰਮ ਪ੍ਰਬਲ ਅਦਭੁਤ ਰਸ ਲੀਨੋ ਹੈ।
ਬ੍ਰਹਮ ਗਯਾਨ ਸਮ ਰਸ ਅੰਮ੍ਰਿਤ ਵਿਰਾਜੈ ਸਦਾ,
ਸ੍ਰੀ ਗੁਰੁ ਗੋਬਿੰਦ ਰਾਇ ਨਵੋ ਰਸ ਭੀਨੋ ਹੈ।

ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦਾ ਇਕ ਹੋਰ ਪੱਖ ਗੁਰਮਤਿ ਦੇ ਪਹਿਲੂ ਤੋਂ ਬਹੁਤ ਹੀ ਅਹਿਮੀਅਤ ਰੱਖਦਾ ਹੈ। ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਯਾਦਾ ਦੇ ਮੁਤਾਬਿਕ ਸਿੱਖ ਦੀ ਪਰਿਭਾਸ਼ਾ ਅਤੇ ਗੁਰਮਤਿ ਦੀ ਰਹਿਣੀ ਸਿਰਲੇਖ ਹੇਠ ਅੰਕਿਤ ਹੈ ਕਿ ਸਿੱਖ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਨੂੰ ਆਪਣਾ ਮੁਕਤੀ ਦਾਤਾ ਤੇ ਇਸ਼ਟ ਮੰਨਣਾ ਅਤੇ ਇਸ ’ਤੇ ਨਿਸ਼ਚਾ ਰੱਖਣਾ ਜ਼ਰੂਰੀ ਹੈ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਸਿੱਖ ਲਈ ਉਸਦਾ ਇਸ਼ਟ ਤੇ ਮੁਕਤੀ ਦਾਤਾ ਹੈ ਅਤੇ ਇਸ ਵਿੱਚ ਭਰੋਸਾ, ਵਿਸ਼ਵਾਸ਼, ਅਕੀਦਾ ਤੇ ਟੇਕ ਰੱਖਣਾ ਉਸਦਾ ਧਾਰਮਿਕ ਫ਼ਰਜ਼ ਹੈ।

ਸਿੱਖ ਰਹਿਤ ਮਰਿਯਾਦਾ ਮੁਤਾਬਿਕ ਅੰਮ੍ਰਿਤ ਛਕਾਉਣ ਲਈ ਅਤੇ ਨਿਤਨੇਮ ਲਈ ਮੁਕੱਰਰ ਕੀਤੀਆਂ ਪੰਜ ਬਾਣੀਆਂ ਵਿੱਚ ਤਿੰਨ ਬਾਣੀਆਂ ਦਸਮ ਪਾਤਸ਼ਾਹ ਦੀਆਂ ਹਨ। ਇਸੇ ਤਰ੍ਹਾਂ ਸਿੱਖ ਦੀ ਨਿਤਾਪ੍ਰਤਿ ਅਰਦਾਸ ਦੀ ਪਹਿਲੀ ਪਉੜੀ ਵਾਰ ਸ੍ਰੀ ਭਗੌਤੀ ਜੀ ਕੀ ਕਲਗੀਧਰ ਪਿਤਾ ਦੀ ਬਖ਼ਸ਼ਿਸ਼ ਹੈ ਅਤੇ ਇਸ ਦਾ ਸੋਮਾ ਵੀ ਦਸਮ ਗ੍ਰੰਥ ਹੀ ਹੈ।

ਦਸਮ ਪਾਤਸ਼ਾਹ ਦੀ ਬਾਣੀ ਦੇ ਪ੍ਰਭਾਵ ਬਾਰੇ ਉੱੌੇ ਤੇ ਸਤਿਕਾਰਤ ਖੋਜੀ ਡਾ. ਬਲਬੀਰ ਸਿੰਘ ਜੀ ਕਥਨ ਬਹੁਤ ਹੀ ਮਹੱਤਵ ਪੂਰਨ ਹਨ ਜੋ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਛਪੇ ਦਸਮ ਗ੍ਰੰਥ ਤੁਕ ਤਤਕਰਾ ਵਿੱਚ ਇਸ ਤਰ੍ਹਾਂ ਅੰਕਿਤ ਹਨ,

‘ਹੁਣ ਵਕਤ ਆ ਰਿਹਾ ਹੈ ਕਿ ਦਸਮ ਗ੍ਰੰਥ ਦੇ ਸਾਹਿਤ ਦਾ ਪ੍ਰਭਾਵ ਫਿਰ ਮਹਿਸੂਸ ਕੀਤਾ ਜਾਵੇ। ਜਿਸ ਉਦੇਸ਼ ਨੂੰ ਲੈ ਕੇ ਗੁਰੂ ਜੀ ਨੇ ਸਾਹਿਤ ਰਚਨਾ ਕੀਤੀ ਸੀ, ਉਸ ਨੂੰ ਮੁੜ ਸੁਰਜੀਤ ਕੀਤਾ ਜਾਏ। ਗੁਰੂ ਜੀ ਦਾ ਆਸ਼ਾ ਸੀ ਕਿ ਗਿਰੀ ਹੋਈ ਮਨੁੱਖ ਸ਼੍ਰੇਣੀ ਨੂੰ ਉੂੱ1 ਕਰਨ ਲਈ ਬਲਵਾਨ ਸਾਹਿਤ ਦੀ ਲੋੜ ਹੈ। ਉਨ੍ਹਾਂ ਸਾਹਿਤ ਵੀ ਰਚਿਆ ਤੇ ਉਸ ਰਚਨਾ ਅਸਰ ਵੀ ਪ੍ਰਤੱਖ ਕਰਕੇ ਦਿਖਾ ਦਿੱਤਾ। ਅਸੀਂ ਜਿਸ ਵੇਲੇ ਦਿਮਾਗ਼ੀ ਬਹਿਸ ਵਿੱਚ ਪੈ ਜਾਂਦੇ ਹਾਂ ਤਾਂ ਸਾਰ ਵਸਤੂ ਤੋਂ ਉਖੜ ਜਾਂਦੇ ਹਾਂ। ਸਾਨੂੰ ਕੁਝ ਸਬਕ ਪੱਛਮੀਆਂ ਕੋਲੋਂ ਲੈ ਲੈਣਾ ਚਾਹੀਦਾ ਹੈ। ਇੰਗਲੈਂਡ ਵਿੱਚ ਵੀ ਸ਼ੈਕਸਪੀਅਰ ਦੀ ਹਸਤੀ ਬਾਰੇ ਸ਼ੰਕੇ ਹਨ। ਪਰ ਇਸਦੇ ਬਾਵਜੂਦ ਸ਼ੈਕਸਪੀਅਰ ਦੀ ਰਚਨਾ ਦਾ ਪ੍ਰਭਾਵ ਵੈਸੇ ਦਾ ਵੈਸਾ ਹੀ ਹੈ। ਅਸੀਂ ਜਿਸ ਵੇਲੇ ਧਰਮ ਪੁਸਤਕਾਂ ਸਬੰਧੀ ਨਿੱਜੀ ਸੰਦੇਹ ਪ੍ਰਗਟ ਕਰਦੇ ਹਾਂ ਤਾਂ ਸਤਕਾਰ ਦਾ ਸਾਰਾ ਵਾਯੂ ਮੰਡਲ ਵਿਗਾੜ ਲੈਂਦੇ ਹਾਂ। ਜ਼ਰੂਰਤ ਹੈ ਦਸਮ ਗ੍ਰੰਥ ਦੇ ਉਦੇਸ਼ ਨੂੰ ਸਮਝਣ ਦੀ ਤੇ ਉਸ ਮੰਤਵ ਨੂੰ ਪ੍ਰਾਪਤ ਕਰਨ ਲਈ ਹੰਬਲਾ ਮਾਰਨ ਦੀ, ਜਿਸ ਦਾ ਇਖਲਾਕੀ ਟੀਚਾ ਇਸ ਸਾਹਿਤ ਨੇ ਸਾਡੇ ਸਾਹਮਣੇ ਰੱਖਿਆ। ਅਸੀਂ ਉਸ ਖਾਰਿਸ਼ (allergy) ਤੋਂ ਵੀ ਉੂੱ1 ਉਠਣਾ ਹੈ ਜੋ ਪੁਰਾਣਾਂ ਦਾ ਨਾਮ ਜਾਂ ਕੁਝ ਕਥਾ ਕਹਾਣੀਆਂ ਸੁਣਨ ਨਾਲ ਸਾਡੇ ਜਿਸਮ ਉੱੳੇ ਖ਼ੁਰਾਕ ਪੈਦਾ ਕਰ ਦਿੰਦੇ ਹੈ ਤੇ ਜੋ ਰੋਗ ਅਸੀਂ ਬਾਹਰਲੀ ਛੂਤ ਤੋਂ ਅੰਦਰ ਵਾੜਿਆ। ਗੁਰੂ ਨਾਨਕ ਸਾਹਿਬ ਨੇ ਸਾਨੂੰ ਇਹੋ ਸਿੱਖਿਆ ਦਿੱਤੀ ਸੀ-

‘ਦਸ ਅਠਾਰ ਮੈ ਅਪਰੰਪਰੋ ਚੀਨੋ
ਕੇ ਨਾਨਕ ਇਵ ਏਕ ਤਾਰੋ। (ਸਿਰੀ ਮਾ. 1)

ਇਸ ਦਾ ਭਾਵ ਇਹੋ ਹੈ ਕਿ ਅਠਾਰ੍ਹਾਂ ਪੁਰਾਣਾਂ ਨੂੰ ਬੇਸ਼ੱਕ ਵਾਚੋ, ਉਨ੍ਹਾਂ ਵਿੱਚੋਂ ਰੂਹਾਨੀਅਤ ਦਾ ਤਤ ਜੋ ਅਪਰੰਪਰ ਹੈ ਉਸ ਨੂੰ ਪਛਾਣੋ। ਗੁਰੂ ਗੋਬਿੰਦ ਸਿੰਘ ਨੇ ਇਹੋ ਕੀਤਾ ਸੀ। ਉਨ੍ਹਾਂ ਨੇ ਭਾਗਵਤ ਪਰਾਣ, ਮਾਰਕੰਡੇ ਪੁਰਾਣ, ਮਹਾਂਭਾਰਤ, ਉਪਨਿਸ਼ਦ ਆਦਿ ਹੋਰ ਗ੍ਰੰਥਾਂ ਦੇ ਪਠਣ ਪਾਠਨ ਕੀਤੇ ਅਤੇ ਉਨ੍ਹਾਂ ਪੁਰਤਕਾਂ ਦਾ ਪੁਨਰ ਨਿਰਮਾਣ ਕੀਤਾ, ਉਨ੍ਹਾਂ ਨੂੰ ਸਜਾਇਆ ਸੰਵਾਰਿਆ ਤੇ ਅਜਿਹੀ ਫਬਨ ਵਿੱਚ ਪੇਸ਼ ਕੀਤਾ ਜਿਸ ਨਾਲ ਇਖਲਾਕੀ ਤੇ ਰੂਹਾਨੀਅਤ ਦਾ ਸਬੱਲ ਤਤ ਅਸਰਦਾਰ ਹੋ ਜਾਏ।

ਇਹ ਗੱਲ ਕਦੇ ਵੀ ਅੱਖੋਂ ਓਹਲੇ ਨਹੀਂ ਹੋਣੀ ਚਾਹੀਦੀ ਕਿ ਗੁਰੂ ਗੋਬਿੰਦ ਸਿੰਘ ਵਰਗੀ ਕ੍ਰਾਂਤੀਕਾਰੀ ਹਸਤੀ ਦੀ ਰਚਨਾ ਵਿੱਚ ਕੁਝ ਖ਼ਾਸ ਵਿਚਿਤ੍ਰਤਾ ਹੈ। ਚਾਹੇ ਸਾਡੀ ਅਣਗਹਿਲੀ ਜਾਂ ਅਰੁਚੀ ਕਾਰਨ ਇਹ ਰਚਨਾ ਸਾਡੇ ਪ੍ਰਚਾਰ ਦੇ ਦਾਇਰੇ ਤੋਂ ਬਾਰਵਾਰ ਰਹੀ ਹੈ ਪਰ ਇਸ ਰਚਨਾ ਦੀ ਬੁਝੀ ਹੋਈ ਭਸਮ ਵਿੱਚ ਵੀ ਦੱਬੇ ਹੋਏ ਲਾਲ ਅੰਗਾਰੇ ਹਨ, ਜੋ ਲੋੜ ਸਮੇਂ ਫਿਰ ਭੜਕ ਸਕਦੇ ਹਨ ਤੇ ਅੰਦੋਲਨ ਦਾ ਕਾਰਜ ਸੰਪੂਰਨਤਾ ਤੱਕ ਲਿਜਾ ਸਕਦੇ ਹਨ।… ਇਤਹਾਸਕਾਰਾਂ ਨੂੰ ਵੀ ਹੁਣ ਇਹ ਸਮਝ ਪੈ ਰਹੀ ਹੈ ਕਿ ਉਹ ਮਨੌਤਾਂ ਜੋ ਇਕ ਕੌਮ ਦੇ ਰਗ ਰੇਸ਼ੇ ਵਿੱਚ ਰਚ ਗਈ ਹਨ ਤੇ ਇਸਦੀ ਜਿੰਦ ਨਾਲ ਰਸ ਰੂਪ ਹੋ ਗਈਆਂ ਹਨ ਉਨ੍ਹਾਂ ਨੂੰ ਪੜਚੋਲ ਦੀ ਨਜ਼ਰ ਬਦਲ ਨਹੀਂ ਸਕਦੀ।

ਉਨ੍ਹਾਂ ਨੂੰ ਬਦਲਣ ਲਈ ਕਿਸੇ ਕ੍ਰਾਂਤੀਕਾਰੀ ਤਾਕਤ ਦੀ ਲੋੜ ਹੈ। ਉਨ੍ਹਾਂ ਨੂੰ ਬਦਲਣ ਲਈ ਕਿਸੇ ਗੁਰੂ ਪੀਰ ਦੀ ਕੁਰਬਾਨੀ ਦੇ ਖ਼ੂਨ ਦੀ ਲੋੜ ਹੁੰਦੀ ਹੈ।

ਗੁਰੂ ਕਲਗੀਧਰ ਪਿਤਾ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੇ ਅਤੇ ਉਦੇਸ਼ ਦੀ ਪ੍ਰੋੜ੍ਹਤਾ ਕਰਦੀ ਹੈ। ਇਸ ਬਾਰੇ ਗੁਰਬਾਣੀ ਵਿੱਚ ਭਿੱਜੇ ਹੋਏ ਗੁਰਮਤੀਏ ਵਿਦਵਾਨ ਡਾ. ਤਾਰਨ ਸਿੰਘ ਜੀ ਆਪਣੀ ਪੁਸਤਕ ਦਸਮ ਗ੍ਰੰਥ ਰੂਪ ਤੇ ਰਸ ਵਿੱਚ ਲਿਖਦੇ ਹਨ, ਵਿਚਾਰਧਾਰਾ ਕਰਕੇ ਦਸਮ ਗ੍ਰੰਥ ਅਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਬੁਨਿਆਦੀ ਤੌਰ ’ਤੇ ਪੂਰੀ ਤਰ੍ਹਾਂ ਇਕ ਹਨ। ‘ਰੂਪ’ ਦੋਹਾਂ ਦਾ ਡੂੰਘੇ ਰਹੱਸਾਂ ਵਿੱਚ ਇਕੋ ਹੈ, ‘ਰਸ’ ਦੋਹਾਂ ਦਾ ਭਿੰਨ-ਭਿੰਨ ਹੈ।

ਸੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖ਼ਸ਼ਿਸ਼ ਕੀਤੀ ਬਾਣੀ ਸਿੱਖ ਦਾ ਇਸ਼ਟ, ਮੁਕਤੀਦਾਤਾ ਤੇ ਸਾਹ ਰਗ ਹੈ। ਇਸ ਬਾਣੀ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਤੱਤ ਸਾਰ ਅਤੇ ਨਿਸ਼ਾਨਾ ਵੀ ਇਕੋ ਹੀ ਹੈ। ਇਸ ਬਾਣੀ ਦੀ ਸੰਭਾਲ ਇਸ ਸੋਮੇ ਪ੍ਰਤੀ ਸਮਰਪਤ ਹੋਣਾ ਸਿੱਖ ਦਾ ਮਨੋਰਥ ਤੇ ਫਰਜ਼ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਦੇ ਨਾਲ ਸਿੱਖ ਦਾ ਨਾਤਾ ਕੇਵਲ ਨਿਤਨੇਮ ਤੇ ਅੰਮ੍ਰਿਤ ਸੰਸਕਾਰ ਦੀਆਂ ਬਾਣੀਆਂ ਤੱਕ ਹੀ ਸੀਮਿਤ ਨਾ ਹੋਵੇ ਬਲਕਿ ਕਲਗੀਧਰ ਪਿਤਾ ਦੀ ਬਾਣੀ ਦੇ ਵਿਸ਼ਾਲ ਸਾਗਰ ਵਿੱਚੋਂ ਪਠਨ ਪਾਠਨ ਦੀ ਰੁਚੀ ਵਿਕਸਤ ਹੋਵੇ।

Leave a Reply