ਦਸਮ ਗ੍ਰੰਥ ਦੀ ਪਰਮਾਣਿਕਤਾ – ਪ੍ਰੋ. ਪਿਆਰਾ ਸਿੰਘ ਪਦਮ

ਦਸਮ ਗ੍ਰੰਥ ਦੀ ਪਰਮਾਣਿਕਤਾ

ਪ੍ਰੋ. ਪਿਆਰਾ ਸਿੰਘ ਪਦਮ

 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਥੇ ਗੁਰੂ ਨਾਨਕ ਗੱਦੀ ਦੇ ਅੰਤਮ ਵਾਰਿਸ ਗੁਰੁ ਸਨ ਉਥੇ ਮਹਾਨ ਕਵੀ ਤੇ ਜੋਧੇਜਰਨੈਲ ਵੀ ਸਨ, ਜਿਨ੍ਹਾਂ ਨੇ ਸਮਾਜਕ ਤੇ ਰਾਜਨੀਤਕ ਕ੍ਰਾਂਤੀ ਲਈ ਪੂਰੇ ਤਾਣ ਤੇ ਸ਼ਾਨ ਨਾਲ ਕਲਮ ਤੇ ਤੇਗਚਲਾਈ। ਉਹ ਸਚਮੁੱਚ ਗੁਰਤਾ, ਕਵਿਤਾ ਤੇ ਬੀਰਤਾ ਦੇ ਮੁਜੱਸਮ ਸਨ। ਉਨ੍ਹਾਂ ਦੀ ਖੰਡੇ ਧਾਰ ਬਾਣੀ, ਪਾਣੀ ਨੂੰਅੰਮ੍ਰਿਤ ਬਣਾ ਸਕਦੀ ਸੀ ਤੇ ਮੁਰਦਾ ਮਿੱਟੀ ਵਿਚ ਜਵਾਲਾ ਭੜਕਾ ਕੇ ਇਨਕਲਾਬ ਲਿਆ ਸਕਦੀ ਸੀ ਤੇ ਐਸੀਕਰਾਮਾਤ ਸਚਮੁੱਚ ਵਰਤੀ ਜਿਸ ਦਾ ਚਰਚਾ ਲਾਲਾ ਦੌਲਤ ਰਾਇ ਤੇ ਡਾਕਟਰ ਗੌਕੁਲ ਚੰਦ ਨਾਰੰਗ ਨੇ ਬਖੂਬੀਕੀਤਾ ਹੈ। ਆਪ ਦੀ ਰੂਹਾਨੀ ਅਜ਼ਮਤ ਦਾ ਕਰਿਸ਼ਮਾ ਪੰਥ ਹੈ ਤੇ ਕਾਵਿ-ਸ਼ਕਤੀ ਦਾ ਪ੍ਰਕਾਸ਼ ‘ਦਸਮਗ੍ਰੰਥ’ ਹੈ। ਦਸਮਗ੍ਰੰਥ ਕੋਈ ਇਕ ਪੁਸਤਕ ਨਹੀਂ ਬਲਕਿ ਇਹ ਦਸਮ ਗੁਰੂ-ਰਚਿਤ ਨਿਕੀਆਂ ਵੱਡੀਆਂ ਹਿੰਦੀ, ਪੰਜਾਬੀ, ਫਾਰਸੀਆਦਿ ਸਮੂਹ ਰਚਨਾਵਾਂ ਦਾ ਸੰਗ੍ਰਹਿ ਹੈ ਜੋ ਮਾਤਾ ਸੁੰਦਰੀ ਜੀ ਦੀ ਪ੍ਰੇਰਨਾ ਸਦਕੇ ਭਾਈ ਮਨੀ ਸਿੰਘ ਜੀ ਦੇ ਭਾਈਸ਼ੀਹਾਂ ਸਿੰਘ ਜੈਸੇ ਹਜੂਰੀ ਵਿਦਵਾਨ ਸਿੱਖਾਂ ਨੇ ਗੁਰੂ ਸਾਹਿਬ ਦੇ ਜੋਤੀ ਜੋਤਿ ਸਮਾਉਣ ਤੋਂ ਬਾਦ, ਸੰਭਾਲ ਦੇ ਖਿਆਲਨਾਲ ਇੱਕ ਥਾਂ ਇਕੱਤਰ ਕਰ ਦਿੱਤਾ ਸੀ। ਇਸ ਵਿਚ ਇਹ ਮੁੱਖ ਦਸ ਰਚਨਾਵਾਂ ਸੰਕਲਿਤ ਹਨ:

ਜਾਪੁ, ਅਕਾਲ ਉਸਤਤਿ, ਗਿਆਨ ਪ੍ਰਬੋਧ, ਸ਼ਸਤ੍ਰ ਨਾਮ-ਮਾਲਾ, ਚੰਡੀ ਚਰਿਤ੍ਰੋਕਤੀ ਬਿਲਾਸ, ਵਾਰ ਦੁਰਗਾ ਕੀ, ਬਿਚਿਤ੍ਰ ਨਾਟਕ, ਚਰਿਤ੍ਰੋ-ਪਖਯਾਨ, ਹਕਾਯਾਤ ਤੇ ਜ਼ਫਰਨਾਮਾ। ਇਨ੍ਹਾਂ ਦਸ ਚੀਜ਼ਾਂ ਤੋਂ ਇਲਾਵਾ ਸ਼ਬਦ ਰਾਗਾਂ ਕੇ, 32 ਸੈਯੇ, ਖਾਲਸਾ ਮਹਿਮਾ, ਖਿਆਲ, ਸੱਦ ਤੇ ਕੁਝ ਹੋਰ ਅਸਫੋਟਕ ਛੰਦ ਵੀ ਹਨ ਜੋ ਅੰਤ ਵਿਚ ਦਰਜ ਕੀਤੇਗਏ ਹਨ।

ਉਕਤ ਰਚਨਾਵਾਂ ਦੇ ਨਾਲ ਨਾਲ ਦੋ ਅਕਾਰ ਪੱਖੋਂ ਵੱਡੀਆਂ ਰਚਨਾਵਾਂ ਹਨ-ਬਿਚਿਤ੍ਰ ਨਾਟਕ ਤੇ ਚਰਿਤ੍ਰੋ ਪਾਖਯਾਨ। ‘ਬਿਚਿਤ੍ਰ ਨਾਟਕ’ ਵਿਚ ਭਾਰਤੀ ਦੇਵੀ ਦੇਵਤਿਆਂ ਦੇ ਅਵਤਾਰਾਂ ਦੇ ਪੁਰਾਣੇ ਬਿਰਤਾਂਤ ਨੂੰ ਨਵਾਂ ਰੰਗ ਭਰ ਕੇ ਬੀਰਰਸੀ ਰੂਪ ਵਿਚ ਇਸ ਲਈ ਪੇਸ਼ ਕੀਤਾ ਹੈ ਕਿ ਲੋਕ ਆਪਣੇ ਪੁਰਖਿਆਂ, ਬੀਰ ਨਾਇਕਾਂ ਦੀਆਂ ਜੀਵਨੀਆਂ ਤੋਂਲੋੜੀਂਦੀ ਪ੍ਰੇਰਨਾ ਲੈ ਸਕਣ, ਖਾਸ ਕਰਕੇ ਹਿੰਦੂ ਜਨਤਾ ਇਨ੍ਹਾਂ ਕਥਾਵਾਂ ਤੋਂ ਪ੍ਰਭਾਵ ਲੈ ਕੇ ਗੁਰੁ ਸਾਹਿਬ ਦੀ ਜਾਗ੍ਰਤੀਲਹਿਰ ਵਿਚ ਸ਼ਾਮਿਲ ਹੋਣ ਲਈ ਅੱਗੇ ਆ ਸਕੇ। ਪਰੰਪਰਾਵਾਂ ਦਾ ਹੋਣਾ ਕੋਈ ਗੁਣ ਨਹੀਂ, ਪਰ ਪਰੰਪਰਾ ਨੂੰ ਵਰਤਕੇ ਵਰਤਮਾਨ ਦੇ ਵਿਕਾਸ ਲਈ ਵਿਉਂਤ ਬਣਾਉਣਾ ਕਲਾਕਾਰੀ ਖੂਬੀ ਹੈ। ਸਤਿਗੁਰਾਂ ਐਸਾ ਹੀ ਕੀਤਾ ਪਰ ਨਾਲਨਾਲ ਥਾਂ ਥਾਂ ਲਿਖ ਦਿੱਤਾ ਕਿ ਮੈਂ ਕਿਸੇ ਦੇਵੀੰ, ਦੇਵਤੇ ਜਾਂ ਅਵਤਾਰ ਦਾ ਪੁਜਾਰੀ ਨਹੀਂ। ਕੇਵਲ ਧਰਮ ਯੁੱਧ ਦਾਚਾਉ ਪੈਦਾ ਕਰਨ ਲਈ ਇਹ ਸ੍ਰੀ ਰਾਮ, ਸ੍ਰੀ ਕ੍ਰਿਸ਼ਨ ਤੇ ਦੁਰਗਾ ਆਦਿ ਦੀਆਂ ਕਥਾਵਾਂ ਲਿਖੀਆਂ ਹਨ:

  ਦਸਮ ਕਥਾ ਭਾਗੌਤ ਕੀਭਾਖਾ ਕਰੀ ਬਨਾਇ,
ਅਵਰਿ ਬਾਸਨਾ ਨਾਂਹਿ ਪ੍ਰਭਧਰਮਜੁੱਧ ਕੇ ਚਾਇ2491 (ਕ੍ਰਿਸ਼ਨਅਵਤਾਰ)

ਕ੍ਰਿਸ਼ਨਾਵਤਾਰ ਦੀ ਕਥਾ ਵਿਚ ਹੀ ਇਹ ਸਾਫ ਨੋਟ ਦਿਤਾ ਹੈ:

  ਮੈਂ ਨਾ ਗਨੇਸ਼ਹਿ ਪ੍ਰਿਥਮ ਮਨਾਉਂ  ਕਿਸਨ ਬਿਸਨੁ ਕਬਹੂੰ ਨਹਿ ਧਿਆਊਂ
ਕਾਨਿ ਸੁਨੇ ਪਹਿਚਾਨ  ਤਿਨ ਸੋ।  
ਲਿਵ ਲਾਗੀ ਮੋਰੀ ਪਗ ਇਨ ਸੋ434 (ਕ੍ਰਿਸ਼ਨਅਵਤਾਰ)

ਇਵੇਂ ਜਿਵੇਂ: ਰਾਮਾਵਤਾਰ ਦੀ ਕਥਾ ਦੇ ਅੰਤ ‘ਚ ਲਿਖਿਆ ਹੈ:

  ਪਾਂਇ ਗਹੇ ਜਬ ਤੇ ਤੁਮਰੇ
ਤਬ ਤੇ ਕੋਊ ਆਂਖ ਤਰੇ ਨਹੀਂ ਆਨਯੋ
ਰਾਮ ਰਹੀਮ ਪੁਰਾਨ ਕੁਰਾਨ
ਅਨੇਕ ਕਹੈਂ ਮਤ ਏਕ  ਮਾਨਯੋ863 (ਰਾਮਵਤਾਰ)

ਇਸੇ ਤਰ੍ਹਾਂ ‘ਚਰਿਤ੍ਰੋ ਪਾਖਯਾਨ’ ਇਕ ਹੋਰ ਵੱਡਾ ਗ੍ਰੰਥ ਹੈ ਜਿਸ ਦੇ 405 ਅਧਿਆਇ ਹਨ, ਇਨ੍ਹਾਂ ਵਿਚ ਦੁਰਾਚਾਰੀਚਤੁਰ ਨਰ ਨਾਰਾਂ ਦੇ ਲੋਕ-ਪ੍ਰਚਲਤ ਕਿੱਸੇ ਇਸ ਲਈ ਕਲਮਬੰਦ ਕੀਤੇ ਹਨ ਤਾਂ ਕਿ ਨਵੇਂ ਬਣੇ ‘ਸੰਤ ਸਿਪਾਹੀ’ ਕਿਤੇ ਇਨ੍ਹਾਂ ਦੇ ਛਲ ਫਰੇਬ ਦਾ ਸ਼ਿਕਾਰ ਨਾ ਹੋ ਜਾਣ।  ਉਸ ਜ਼ਮਾਨੇ ਵੇਸਵਾ ਪ੍ਰਣਾਲੀ ਆਮ ਸੀ।  ਕੋਈ ਸਰਕਾਰੀਕਨੂੰਨ ਜਾਂ ਸਮਾਜਕ ਨੇਮ ਇਨ੍ਹਾਂ ਤੇ ਰੋਕ ਨਹੀਂ ਸੀ ਲਾਉਂਦਾ।  ਇਸ ਕਰਕੇ ਗੁਰੂ ਸਾਹਿਬ ਨੇ ਸਾਵਧਾਨੀ ਵਜੋਂ ਸਿੱਖਾਂਨੂੰ ਚੇਤੰਨ ਕਰਨ ਲਈ ਇਹ ਕਹਾਣੀਆਂ ਲਿਖੀਆਂ ਤਾਂ ਕਿ ਉਹ ਇਸ ਫੰਧੇ ਤੋਂ ਬਚੇ ਰਹਿਣ।  ਥਾਂ ਥਾਂ ਤਾੜਨਾ ਹੈ:

  ਰੀਤਿ  ਜਾਨਤ ਪ੍ਰੀਤਿ ਕੀਪੈਸਨ ਕੀ ਪ੍ਰਤੀਤਿ
ਬਿਛੂ ਬਿਸੀਅਰ ਬੇਸਵਾਕਹਹੁ ਕਵਨ ਕੇ ਮੀਤ (ਚਰਿਤ੍ਰ 16)

 ਇਵੇਂ ਜਿਵੇਂ ਇਹ ਸਿਖਿਆ ਦੁਹਰਾਈ ਗਈ ਹੈ:

  ਸੁਧ ਜਬ ਤੇ ਹਮ ਧਰੀਬਚਨ ਗੁਰ ਦਏ ਹਮਾਰੇ
ਪੂਤ! ਯਹੈ ਪ੍ਰਣ ਤੋਹਿਪ੍ਰਾਣ ਜਬ ਲਗ ਘਟਿ ਥਾਰੇ,
ਨਿਜ ਨਾਰੀ ਕੇ ਸੰਗ ਨੇਹੁ ਤੁਮ ਨੀਤ ਬਢਈਅਹੁ
ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ  ਜਈਅਹੂ51
ਪਰ ਨਾਰੀ ਕੇ ਭਜੇ ਸਹਸ ਬਾਸਵ ਭਗ ਪਾਏ
ਪਰ ਨਾਰੀ ਕੇ ਭਜੇ ਚੰਦ੍ਰ ਕਾਲੰਕ ਲਗਾਏ
ਪਰ ਨਾਰੀ ਕੇ ਹੇਤੁਸੀਸ ਦਸ ਸੀਸ ਗਵਾਯੋ
ਹੋ ਪਰ ਨਾਰੀ ਕੈਹਤੁਕਟਕ ਕਵਰਨ ਕੋ ਘਾਯੋ42  (ਚਰਿਤ੍ਰ 21)

  –ਜਨਨਿ ਜਠਰ ਮਹਿਂ ਆਇ ਪੁਰਖ ਬਹੁਤੇ ਦੁਖ ਪਾਵਹਿ
ਮੂਤ੍ਰ ਧਾਮ ਕੋ ਪਾਇਕਹਹਿ ਹਮ ਭੋਮ ਕਮਾਵਹਿ
ਥੂਕ ਤ੍ਰਿਯਾ ਕੋ ਚਾਟਿਕਹਿਤ ਅਧਰਾਮ੍ਰਿਤ ਪਾਯੋ
ਬ੍ਰਿਥਾ ਜਗਤ ਮੈਂ ਜਨਮਬਿਨਾ ਜਸਦੀਸ਼ ਗਵਾਯੋ (ਚਰਿਤ੍ਰ 81)

ਇਹ ਪਰਮਾਣ ਤਮਾਮ ਗੁਣੀ ਗਿਆਨੀ ਖਾਸ ਕਰਕੇ ਅਨੰਦ ਕਾਰਜ ਸਮੇਂ ਸੁਣਾਉਂਦੇ ਆ ਰਹੇ ਹਨ ਤੇ ਸਿੱਖ ਸਰੋਤੇਇਸ ਨੂੰ ਪਰਵਾਨ ਵੀ ਕਰਦੇ ਹਨ।  ਇਹ ਠੀਕ ਹੈ, ਇਨ੍ਹਾਂ ਕੁਝ ਕਹਾਣੀਆਂ ਵਿਚ ਕਿਤੇ ਕਿਤੇ ਕੋਈ ਅਸ਼ਲੀਲ ਪਦਵੀ ਆਏ ਹਨ ਜੋ ਕਿ ਦੁਰਾਚਾਰੀਆਂ ਦਾ ਯਥਾਰਥ ਦੱਸਣ ਲਈ ਵਰਤੇ ਗਏ ਹਨ ਤੇ ਬਸ; ਸਿਖਿਆ ਬਾਰ ਬਾਰਇਹੋ ਦ੍ਰਿੜ੍ਹਾਈ ਹੈ ਕਿ ਇਨ੍ਹਾਂ ਤੋਂ ਜਿਵੇਂ ਕਿਵੇ ਬਚਣਾ ਹੈ।  ਨਾ ਤਾਂ ਸਿੱਖ ਇਸ ਦਾ ਅਖੰਡ ਪਾਠ ਕਰਦੇ ਹਨ ਤੇ ਨਾ ਹੀਇਹ ਕਥਾਵਾਂ ਨਿਤਨੇਮ ਦਾ ਭਾਗ ਹਨ।  ਇਸ ਗ੍ਰੰਥ ਦੇ ਅੰਤ ਵਿਚ ‘ਕਬਿਓ ਵਾਚ ਬੇਨਤੀ ਚੌਪਈ’ ‘ਇਕ ਸੌ ਤੁਕੀਰਚਨਾ ਹੈ, ਜਿਸ ਨੂੰ ਸਿੱਖ ਅੰਮ੍ਰਿਤ ਬਾਣੀਆਂ ਵਿਚ ਵੀ ਪੜ੍ਹਦੇ ਹਨ ਤੇ ਰੋਜ਼ਾਨਾ ਨਿਤਨੇਮ ਵਿਚ ਵੀ।  ਇਸ ਤੇ ਅੱਜਤਕ ਕਿਸੇ ਨੇ ਇਤਰਾਜ਼ ਨਹੀਂ ਕੀਤਾ ਕਿਉਂਕਿ ਇਹ ਕੋਈ ਕਥਾ ਪ੍ਰਸੰਗ ਨਹੀਂ।  ਇਹ ਬਾਣੀ ਹੈ, ਇਸ ਵਿਚਨਿਰੂਪਣ ਕੀਤੇ ਸਿਧਾਂਤ ਗੁਰਮਤਿ ਸਿਧਾਂਤ ਹਨ, ਜਿਨ੍ਹਾਂ ਦੀ ਵਿਆਖਿਆ ਕਰਨ ਦੀ ਲੋੜ ਨਹੀਂ।  ਸੋ ਜੋਅਗਿਆਨੀ ਲੋਕ ਗੁਰੂ ਜੀ ਦੇ ਮੰਤਵ ਨੂੰ ਸਮਝਣ ਵਿਚ ਅਸਮਰਥ ਰਹੇ, ਉਹ ਫਿਰ ਅਜੇਹੀਆਂ ਸ਼ੰਕਾਵਾਂ ਕਰਨਲਗ ਪਏ ਕਿ ਗੁਰੂ ਸਾਹਿਬ ਵਰਗੇ ਰੂਹਾਨੀ ਮਹਾਂ ਪੁਰਖ ਨੂੰ ਇਨ੍ਹਾਂ ਅਵਤਾਰਾਂ ਜਾਂ ਵਿਭਚਾਰਨ ਨਾਰਾਂ ਦੀਆਂਕਹਾਣੀਆਂ ਲਿਖਣ ਦੀ ਕੀ ਲੋੜ ਸੀ।  ਨਾਲ ਹੀ ਉਹਨਾਂ ਇਸ ਗ੍ਰੰਥ ਦੀਆਂ ਹੋਰ ਰਚਨਾਵਾਂ ਬਾਰੇ ਵੀ ਸ਼ੰਕੇ ਖੜੇਕਰਨੇ ਸ਼ੁਰੂ ਕਰ ਦਿਤੇ ਤੇ ਕੁਝ ਵਿਚਾਰਕਾਂ ਨੇ ਇਹ ਵੀ ਧੁਮਾ ਦਿਤਾ ਕਿ ਇਹ ਤਾਂ ਸਾਰੀ ਦਰਬਾਰੀ ਕਵੀਆਂ ਦੀਰਚਨਾ ਹੈ ਪਰ ਹਕੀਕਤ ਬਿਲਕੁਲ ਇਸਦੇ ਉਲਟ ਸੀ।  ਲੋਕ ਗੁਰੂ ਆਸ਼ੇ ਨੂੰ ਨਾ ਸਮਝ ਕੇ ਭੁਲੇਖਿਆ ਦਾਸ਼ਿਕਾਰ ਹੁੰਦੇ ਗਏ ਤੇ ਕਚੱਘਰੜ ਗਿਆਨੀ ਊਲ ਜਲੂਲ ਬਕਦੇ ਗਏ।  ਜਿਨ੍ਹਾਂ ‘ਦਸਮ ਗ੍ਰੰਥ’ ‘ਨਹੀਂ ਵੀ ਪੜ੍ਹਿਆ, ਉਹ ਵੀ ਨਿਰਾਧਾਰ ਦਲੀਲਾਂ ਘੜਦੇ ਰਹੇ।  ਦਸਮਗ੍ਰੰਥ ਦੀ ਪਰਮਾਣਿਕਤਾ ਲਈ ਹਰ ਪਾਠਕ ਨੂੰ ਮੋਟੇ ਨੁਕਤੇਧਿਆਨ ਗੋਚਰੇ ਕਰਨੇ ਚਾਹੀਦੇ ਹਨ।

(1) ਇਹ ‘ਦਸਵੇਂ ਪਾਤਸ਼ਾਹ ਕਾ ਗ੍ਰੰਥ’ ਗੁਰੂ ਜੀ ਦੇ ਪਰਲੋਕ ਸਿਧਾਰ ਜਾਣ ਬਾਅਦ ਹਜ਼ੂਰੀ ਸਿੱਖਾਂ ਨੇ ਸੰਕਲਿਤਕੀਤਾ ਜੋ ਕਿ ਇਕ ਇਕ ਚੀਜ਼ ਤੋਂ ਵਾਕਿਫ ਸਨ।  ਭਾਈ ਮਨੀ ਸਿੰਘ ਜੀ ਦੀ ਚਿਠੀ ਤੋਂ ਵੀ ਇਸ ਗੱਲ ਦੀ ਪੁਸ਼ਟੀਹੁੰਦੀ ਹੈ।

(2) ਜਿਤਨੇ ਵੀ ਅਠਾਰਵੀਂ ਸਦੀ ਦੇ (ਦਰਜਨ ਦੇ ਲਗਭਗ) ਪ੍ਰਾਚੀਨ ਹੱਥ-ਲਿਖਤ ਦਸਮ ਗ੍ਰੰਥ ਪਰਾਪਤ ਹਨ, ਸਭਨਾਂ ਵਿਚ ਇਹੋ ਰਚਨਾਵਾਂ ਮਿਲਦੀਆਂ ਹਨ।  ਕੋਈ ਵਾਧਾ ਘਾਟਾ ਨਹੀਂ।

(3) ਗ੍ਰੰਥ ਦੀ ਅੰਦਰਲੀ ਗਵਾਹੀ ਵੀ ਇਹੋ ਸਿੱਧ ਕਰਦੀ ਹੈ ਕਿ ਇਸ ਦੇ ਕਰਤਾ ਸ੍ਰੀ ਗੁਰੂ ਗੋਬਿੰਦ ਸਿੰਘ ਹਨ ਜੋਆਪਣੀ ਕਥਾ ਵਿਚ ਵੀ ਆਪ ਦੱਸ ਰਹੇ ਹਨ:

ਅਬ ਮੈਂ ਆਪਨੀ ਕਥਾ ਬਖਾਨੋ ਤਪ ਸਾਧਤ ਜਿਹ ਬਿਧਿ ਮੁਹਿ ਆਨੋ (ਬਿਚਿਤ੍ਰ ਨਾਟਕ)
ਜਾਂ

ਸੇਵਕ ਸਿੱਖ ਹਮਾਰੇ ਤਾਰੀਅਹਿ ਚੁਨਿ ਚੁਨਿ ਸ਼ਤ੍ਰ ਹਮਾਰੇ ਮਾਰੀਅਹਿ (ਚੌਪਈ ਸਾਹਿਬ)

(4) ਇਸ ਵਿਸ਼ਾਲ ਗ੍ਰੰਥ ਦੀ ਸ਼ੈਲੀ ਤੇ ਬੋਲੀ ਵੀ ਇਹੋ ਪਰਮਾਣਿਤ ਕਰਦੀ ਹੈ ਕਿ ਇਸ ਦਾ ਕਰਤਾ ਇਕੋ ਮਹਾਂ ਕਵੀਹੈ। ਮਿਸਾਲ ਲਈ ਗੁਰੂ ਸਾਹਿਬ ਅਕਾਲ ਪੁਰਖ ਵਾਸਤੇ, ਭਗਉਤੀ, ਖੜਗ, ਖਗ, ਤੇਗ, ਅਸਿ, ਅਸਿਧੁਜ, ਖੜਗਕੇਤੁ, ਕ੍ਰਿਪਾਨ, ਕਾਲ, ਮਹਾਂਕਾਲ, ਸਰਬ ਕਾਲ, ਸਰਬ ਲੋਹ, ਮਹਾਂਲੋਹ ਅਦਿਕ ਸੰਕੇਤ ਵਰਤਦੇ ਹਨ ਜੋਹੋਰ ਕਿਸੇ ਸਮਕਾਲੀ ਕਵੀ ਨੇ ਨਹੀਂ ਵਰਤੇ। ਇਹ ਸੰਕੇਤਾਵਲੀ ਵੱਧ ਘਟ ਰੂਪ ਵਿਚ ਆਪ ਦੀਆਂ ਸਮੂਹ ਰਚਨਾਵਾਂਵਿਚ ਪਰਾਪਤ ਹੈ।

(5) ਹਰ ਦਰਬਾਰੀ ਕਵੀ ਨੇ ਆਪਣ ਿਰਚਨਾ ਦੇ ਮੁਢ ਵਿਚ ਗੁਰੂ ਗੋਬਿੰਦ ਰਾਇ ਜੀ ਦਾ ਮੰਗਲਾਚਰਣ ਕੀਤਾ ਹੈਲੇਕਿਨ ਦਸਮ ਗ੍ਰੰਥ ਦੀ ਹਰ ਰਚਨਾ ਵਿਚ ਕੇਵਲ ਅਕਾਲ ਸ਼ਕਤੀ ਦਾ ਹੀ ਮੰਗਲ ਹੈ, ਕਿਸੇ ਇਕ ਵਿਅਕਤੀ ਦਾਕਿਤੇ ਨਹੀਂ।

(6) ਕਈ ਸਾਂਝੇ ਛੰਦ ਐਸੇ ਹਨ ਜੋ ਬਿਚਿਤ੍ਰ ਨਾਟਕ ਤੇ ਚਰਿਤ੍ਰੋ ਪਖਯਾਨ ਦੋਹਾਂ ਗ੍ਰੰਥਾਂ ਵਿਚ ਆਏ ਹਨ ਜਿਵੇਂ, ਮੇਰੁਕੀਯੋ ਤਿਣ ਤੇ, ਯਾ ਕਾਗਦ ਦੀਪ ਸਬੈ ਕਰਕੈ ਆਦਿਕ।

(7) ਪੁਰਾਣੇ ਸਿੱਖਾਂ ਦਾ ਸੀਨੇ ਬਸੀਨੇ ਇਹੋ ਪੱਕਾ ਨਿਸਚਾ ਸੀ ਕਿ ਇਹ ਸਾਰੀ ਦਸਮੇਸ਼ ਗੁਰੂ ਦੀ ਰਚਨਾ ਹੈ, ਇਸੇਕਰਕੇ ਪੰਥਕ ਹਦਾਇਤ ਸੀ:

  ‘ਦੁਹੂੰ ਗ੍ਰੰਥ ਮੈ ਬਾਣੀ ਜੋਈ
ਚੁਨ ਚੁਨ ਕੰਠ ਕਰਹਿ ਨਿਤ ਸੋਈ (ਰਹਿਤਨਾਮਾਭਾਈ ਦੇਸਾ ਸਿੰਘ)

ਇਸੇ ਵਿਚਾਰ ਅਨੁਸਾਰ ਗੁਰੂ ਦੇ ਸਿੱਖ ਥਾਂ ਥਾਂ ਤੋਂ ਛੰਦ ਚੁਣ ਚੁਣ ਕੇ ਪੜ੍ਹਦੇ ਤੇ ਯਾਦ ਕਰਦੇ ਆ ਰਹੇ ਹਨ। ਪਰੰਤੂਗੁਰੂ ਪਦਵੀ ਦਾ ਸਨਮਾਨ ਕੇਵਲ ਸ੍ਰੀ ਗੁਰੂ ਸਾਹਿਬ ਨੂੰ ਹੀ ਪ੍ਰਾਪਤ ਹੈ।

ਜਿਵੇਂ ਗੁਰਬਾਣੀ ਵਿਚ ਸਰਗੁਣਵਾਦੀ ਨਾਂ, ਮਾਧਉ, ਕਮਲਾਪਤਿ, (ਵਿਸ਼ਣੂ) ਗੋਪਾਲ, ਕੇਸ਼ਵ, ਸਿਆਮ(ਕ੍ਰਿਸ਼ਨ) ਰਾਮ, ਰਘੂਨਾਥ(ਰਾਮਚੰਦ੍ਰ) ਆਦਿ ਪਰਮੇਸ਼ਰ ਲਈ ਪ੍ਰਯੋਗ ਵਿਚ ਲਿਆਂਦੇ, ਤਿਵੇਂ ਦਸਮ ਗੁਰੂ ਜੀ ਨੇਕਈ ਪੌਰਾਣਿਕ ਨਾਂ ਪ੍ਰਯੋਗ ਕਰਕੇ ਸਾਰੀ ਹਿੰਦ ਨੂੰ ਜੋੜਨ ਦਾ ਕਾਰਜ ਕੀਤਾ ਹੈ।  ਸੋ ਬਿਨਾਂ ਪੜ੍ਹੇ ਸੁਣੇ ਯਾ ਸਮਝੇ, ਨਿਖੇਧੀ ਕਰਨਾ ਕੋਈ ਵਿਦਵਤਾ ਨਹੀਂ।  ਇਸ ਰਾਹ ਤੇ ਤੁਰ ਕੇ ਅਨੇਕ ਅਗਿਆਨੀਆਂ ਠੋਕਰਾਂ ਖਾਧੀਆਂ ਤੇ ਫਿਰਪਸ਼ਚਾਤਾਪ ਕਰਨਾ ਪਿਆ ਹੈ।

ਕਈ ਲੋਕਾਂ ਦੇ ਇਤਰਾਜ਼ ਹਨ ਕਿ ਗੁਰੂ ਸਾਹਿਬ ਨੇ ਅਵਤਾਰਾਂ ਦੀ ਕਥਾ ਤੇ ਵਿਭਚਾਰਣ ਨਾਰਾਂ ਦੀ ਕਹਾਣੀ ਕਿਉਂਲਿਖੀ।  ਸਿੱਧਾ ਸਾਦਾ ਜਵਾਬ ਤਾਂ ਇਤਨਾ ਹੀ ਹੈ ਕਿ ਅਵਤਾਰ ਕਥਾ ਉਹਨਾਂ ਹਿੰਦੂ ਸ਼ਰਧਾਲੂਆਂ ਦਾ ਉਤਸ਼ਾਹਜਗਾਉਣ ਲਈ ਲਿਖੀ ਕਿ ਜੇ ਤੁਹਾਡੇ ਰਾਮ, ਕ੍ਰਿਸ਼ਨ ਜਾਂ ਭੀਮ ਅਰਜਨ ਵੱਡੇ ਵੱਡੇ ਦੈਂਤਾਂ ਨੂੰ ਮਾਰ ਸਕਦੇ ਹਨ ਤਾਂਤੁਸੀਂ ਵੀ ਅਜੇਹੇ ਧਰਮ-ਯੁੱਧ ਲਈ ਤਿਆਰ ਹੋਵੇ ਦੂਜੇ, ਇਸਤਰੀ ਚਰਿਤਰ ਲਿਖਣ ਦਾ ਮਨੋਰਥ ਇਤਨਾ ਹੀ ਹੈ ਕਿਨਵੇਂ ਸਜੇ ਸਿੰਘ ਇਸ ਵਿਭਚਾਰੀ ਫੰਧੇ ਵਿਚ ਨਾ ਆਉਣ।  ਇਨ੍ਹਾਂ ਗ੍ਰੰਥਾਂ ਦਾ ਅਖੰਡ ਪਾਠ ਜਾਂ ਨਿਤਨੇਮ ਕਰਨ ਲਈਨਹੀਂ ਆਖਿਆ ਗਿਆ, ਜੋ ਇਨ੍ਹਾਂ ਰਚਨਾਵਾਂ ਵਿਚ ਗੁਰਮਤਿ ਅਨੁਸਾਰੀ ਸਿਖਿਆ ਦੇ ਛੰਦ ਸਨ, ਉਹ ਤਿੰਨਸਦੀਆਂ ਤੋਂ ਪੁਰਾਤਨ ਸਿੰਘ ਚੁਣ ਚੁਣ ਕੇ ਪੜ੍ਹਦੇ ਆ ਰਹੇ ਹਨ ਤੇ ਉਸੇ ਪਰੰਪਰਾ ਦੇ ਆਧਾਰ ਤੇ ਅੱਜ ਤੋਂ ਪੰਜਾਹਸੱਠ ਵਰ੍ਹੇ ਪਹਿਲਾਂ ਨਵੇਂ ਧਾਰਮਕ ਵਿਦਵਾਨਾਂ ਇਨ੍ਹਾਂ ਨੂੰ ਨਿਤਨੇਮ ਦਾ ਅੰਗ ਬਣਾ ਕੇ ‘ਸਿੱਖ ਰਹਿਤ ਮਰਯਾਦਾ’ ਵਿਚਅੰਕਿਤ ਕੀਤਾ ਹੈ।

ਕੁਝ ਵਿਚਾਰਕਾਂ ਵੱਲੋਂ ਇਹ ਦਲੀਲ ਵੀ ਪੇਸ਼ ਹੁੰਦੀ ਹੈ ਕਿ ਗੁਰੂ ਸਾਹਿਬ ਇਤਨੀਆਂ ਰਚਨਾਵਾਂ ਕਿਵੇਂ ਲਿਖ ਸਕਦੇਹਨ? ਉਹਨਾਂ ਪਾਸ ਕਿੰਨਾ ਕੁ ਸਮਾਂ ਸੀ।  1675 ਈ. ਤੋਂ ਲੈ ਕੇ 1700 ਈ. ਥਕ 25 ਵਰ੍ਹੇ ਬਣਦੇ ਹਨ ਜਦੋਂ ਕਿਗੁਰੂ ਸਾਹਿਬ ਨੇ ਇਹ ਰਚਨਾਵਾਂ ਰਚੀਆਂ, ਇਸ ਤੋਂ ਬਾਦ ਜੰਗਾਂ ਜੁੱਧਾਂ ਦੇ ਰੇੜਕੇ ਪੈ ਗਏ।  ਸੋ 25 ਸਾਲ ਥੋੜ੍ਹੇਨਹੀਂ।  ਜਿਨ੍ਹਾਂ ਨੇ ਕੰਮ ਕਰਨਾ ਹੁੰਦਾ ਹੈ, ਉਹ ਆਪਣੀ ਲਗਨ ਤੇ ਮਿਹਨਤ ਨਾਲ ਸਭੋ ਕੁਝ ਕਰ ਗੁਜ਼ਰਦੇ ਹਨ।  ਭਾਈ ਸੰਤੋਖ ਸਿੰਘ, ਗਿਆਨੀ ਗਿਆਨ ਸਿੰਘ, ਭਾਈ ਵੀਰ ਸਿੰਘ ਨੇ ਕਈ ਹਜ਼ਾਰ ਪੰਨੇ ਲਿਖੇ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਾਰਤ ਦੀਆਂ ਅਨੇਕ ਪੌਰਾਣਕ ਕਥਾਵਾਂ ਦੇ ਹਵਾਲੇ ਥਾਂ ਥਾਂ ਦਿਤੇ ਗਏ ਹਨ, ਦਸਮਗ੍ਰੰਥ ਵਿਚ ਆਈ ਅਵਤਾਰ ਕਥਾ ਤੋਂ ਪਾਠਕ ਇਹ ਜਾਣਕਾਰੀ ਵੀ ਸਹਿਜੇ ਹਾਸਲ ਕਰ ਲੈਂਦਾ ਹੈ ਕਿ ਇਹ ਪਾਤਰਕਿਸ ਪ੍ਰਸੰਗ ਵਿਚ ਆਏ ਤੇ ਇਨ੍ਹਾਂ ਦੀ ਕਹਾਣੀ ਕੀ ਹੈ।  ਪੁਰਾਤਨ ਟਕਸਾਲੀ ਗਿਆਨੀ ਇਸ ਤੋਂ ਅਜੇਹਾ ਲਾਭ ਵੀਲੈਂਦੇ ਆਏ ਹਨ ਅਤੇ ਸਾਡੇ ਪੁਰਾਤਨ ਇਤਿਹਾਸਕਾਰਾਂ ਇਸ ਗੱਲ ਦੀ ਚਰਚਾ ਵੀ ਕੀਤੀ ਹੈ।  ਸੋ ਵਾਕਫੀ ਲਈ ਵੀਇਸ ਦੀ ਉਪਯੋਗਤਾ ਸਵੀਕਾਰੀ ਜਾਂਦੀ ਹੈ।

Leave a Reply