Lectures at Dasam Bani Samagam (Jalandhar 2003)

ਸ੍ਰੀ ਦਸਮ ਗ੍ਰੰਥ ਬਾਬਤ ਭਾਈ ਮਨੀ ਸਿੰਘ ਦੀ ਇਤਿਹਾਸਕ ਚਿੱਠੀ – ਇਕ ਸਮੀਖਿਆ – ਡਾ. ਹਰਿਭਜਨ ਸਿੰਘ

‘ਦਸਮ ਗ੍ਰੰਥ’ ਦੀ ਸੰਪਾਦਨਾ ਸੰਬੰਧੀ ਸਥਿਤੀ ਬਿਲਕੁਲ ਸਪਸ਼ਟ ਹੈ ਕਿ ਇਸ ਦੀ ਪਹਿਲੀ ਸੰਪਾਦਨਾ ਭਾਈ ਮਨੀ ਸਿੰਘ ਜੀ ਦੇ ਯਤਨਾਂ ਨਾਲ ਸੰਭਵ ਹੋਈ ਸੀ। ਇਸਬਾਰੇ ਭਾਈ ਮਨੀ ਸਿੰਘ ਜੀ ਦੁਆਰਾ ਮਾਤਾ ਸੁੰਦਰੀ ਜੀ ਨੂੰ ਲਿਖਿਆ ਇਕ ਪੱਤਰ ਉਪਲਬਧ ਹੈ, ਜਿਸ ਵਿਚ ਉਨ੍ਹਾਂ ਨੇ 303 ‘ਚਰਿਤਰ ਉਪਾਖਿਆਨ’ ਅਤੇ ‘ਕ੍ਰਿਸ਼ਨਅਵਤਾਰ’ ਦਾ ਪੂਰਬਾਰਧ ਮਿਲ ਜਾਣ ਅਤੇ ਇਸ ਦਾ ਉਤਰਾਰਧ ਅਥਵਾ ‘ਸ਼ਸਤ੍ਰ ਨਾਮ ਮਾਲਾ’ ਨਾ ਮਿਲਣ ਦਾ ਜ਼ਿਕਰ ਕੀਤਾ ਹੈ। ‘ਦਸਮ ਗ੍ਰੰਥ’ ਦੇ ਵਿਰੋਧੀ ਕੁਝਤਕਨੀਕੀ ਕਾਰਨਾਂ ਕਰ ਕੇ ਇਸ ਚਿੱਠੀ ਨੂੰ ਜਾਅਲੀ ਕਹਿੰਦੇ ਹਨ। ਉਨ੍ਹਾਂ ਦੇ ਮੁਖ ਇਤਰਾਜ਼ ਇਹ ਹਨ-